ਗੁਜਰਾਤ ''ਚ ਤਿੰਨ ਲੱਖ ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ ਕੰਪਿਊਟਰ

Saturday, Nov 03, 2018 - 05:25 PM (IST)

ਗੁਜਰਾਤ ''ਚ ਤਿੰਨ ਲੱਖ ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ ਕੰਪਿਊਟਰ

ਅਹਿਮਦਾਬਾਦ— ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਲਜ 'ਚ ਪਹਿਲੇ ਸਾਲ 'ਚ ਪੜ੍ਹ ਰਹੇ ਤਿੰਨ ਲੱਖ ਵਿਦਿਆਰਥੀਆਂ ਨੂੰ 11 ਹਜ਼ਾਰ ਰੁਪਏ ਦੀ ਕੀਮਤ ਦਾ ਟੈਬਲੇਟ ਕੰਪਿਊਟਰ ਸਿਰਫ 1 ਹਜ਼ਾਰ ਰੁਪਏ ਦੀ ਕੀਮਤ 'ਚ ਦਿੱਤਾ ਜਾਵੇਗਾ। ਇਹ ਦੂਜਾ ਸਾਲ ਹੈ ਜਦੋਂ ਸੂਬੇ 'ਚ ਵਿਦਿਆਰਥੀਆਂ ਨੂੰ ਅਜਿਹੇ ਟੈਬਲੇਟ ਮਿਲ ਰਹੇ ਹਨ, ਜਿਸ ਦਾ ਨਾਂ ''ਨਮੋ ਈ-ਟੈਬ'' ਰੱਖਿਆ ਗਿਆ ਹੈ। ਰੂਪਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਵੰਡ ਦਾ ਇਕ ਸਲਾਨਾ ਪ੍ਰੋਗਰਾਮ ਬਣਾਉਣਾ ਚਾਹੁੰਦੀ ਹੈ। ਰੂਪਾਨੀ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਨਾ ਦੇ ਬਰਾਬਰ ਫੀਸ ਦੇ ਤੌਰ 'ਤੇ ਇੱਕਠੇ ਕੀਤੇ 30 ਕਰੋੜ ਰੁਪਏ ਦਾ ਇਸਤੇਮਾਲ ਕਾਲਜ ਪਰੀਸਰ 'ਚ ਵਿਦਿਆਰਥੀਆਂ ਦੇ ਲਾਭ ਲਈ ਇੰਟਰਨੈਟ ਤੇ ਵਾਈ ਫਾਈ ਸੁਵਿਧਾ ਪ੍ਰਦਾਨ ਕਰਨ ਲਈ ਕੀਤਾ ਜਾਵੇਗਾ ਤਾਂ ਜੋ ਉਹ ਤਕਨੀਕੀ ਦੇ ਇਸ ਸਮੇਂ 'ਚ ਉਹ ਆਪਣਾ ਗਿਆਨ ਵਧਾ ਸਕਣ। ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਟੈਬਲੇਟ ਮੁਹੱਈਆ ਕਰਵਾਉਣ ਲਈ 300 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਜਦਕਿ ਪਿਛਲੇ ਸਾਲ ਇਸ ਟੀਚੇ ਲਈ 250 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਸਨ।


Related News