ਲਾੜੇ ਨੇ ਸ਼ਗਨ ''ਚ 11 ਲੱਖ ਰੁਪਏ ਲੈਣ ਤੋਂ ਕੀਤਾ ਇਨਕਾਰ, ਮੁੰਡੇ ਦੇ ਪਿਤਾ ਬੋਲੇ- ਸਾਡੇ ਲਈ ਲਾੜੀ ਹੀ ਦਾਜ

Tuesday, May 06, 2025 - 03:31 PM (IST)

ਲਾੜੇ ਨੇ ਸ਼ਗਨ ''ਚ 11 ਲੱਖ ਰੁਪਏ ਲੈਣ ਤੋਂ ਕੀਤਾ ਇਨਕਾਰ, ਮੁੰਡੇ ਦੇ ਪਿਤਾ ਬੋਲੇ- ਸਾਡੇ ਲਈ ਲਾੜੀ ਹੀ ਦਾਜ

ਜੀਂਦ- ਹਰਿਆਣਾ ਦੇ ਜੀਂਦ ਵਿਚ ਬਿਨਾਂ ਦਾਜ ਦੇ ਹੋਇਆ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਾੜੇ ਨੇ ਦਾਜ ਵਿਚ ਮਿਲੇ 11 ਲੱਖ ਰੁਪਏ ਅਤੇ ਘਰੇਲੂ ਸਾਮਾਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਜਦੋਂ ਦਾਜ ਦੀ ਰਕਮ ਫੜਾਈ ਗਈ ਤਾਂ ਲਾੜੇ ਦੇ ਪਰਿਵਾਰ ਨੇ ਉਨ੍ਹਾਂ ਨੂੰ ਮੱਥੇ 'ਤੇ ਲਾਇਆ।  फिर दूल्हे के हाथों वापस दुल्हन के ताऊ को दे दिए। ਫਿਰ ਲਾੜੇ ਦੇ ਹੱਥੋਂ ਵਾਪਸ ਲਾੜੀ ਦੇ ਤਾਏ ਨੂੰ ਦੇ ਦਿੱਤੇ। ਇਸ ਤੋਂ ਬਾਅਦ ਲਾੜੇ ਨੇ ਇਕ ਰੁਪਿਆ ਅਤੇ ਨਾਰੀਅਲ ਸ਼ਗਨ ਦੇ ਰੂਪ ਵਿਚ ਲੈ ਕੇ ਰਸਮਾਂ ਪੂਰੀਆਂ ਕੀਤੀਆਂ। ਲਾੜੇ ਦਾ ਪਰਿਵਾਰ ਜੋਤਿਸ਼ੀ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਲਈ ਲਾੜੀ ਹੀ ਦਾਜ ਹੈ। ਲਾੜੇ ਨੇ ਬੀ. ਏ. ਦੀ ਪੜ੍ਹਾਈ ਕੀਤੀ ਹੈ। ਉੱਥੇ ਹੀ ਲਾੜੀ ਐੱਮ. ਕਾਮ ਕਰ ਰਹੀ ਹੈ।

ਦਰਅਸਲ ਜੀਂਦ ਦੇ ਸਫੀਦੋਂ ਇਲਾਕੇ ਦੇ ਜੋਤਿਸ਼ੀ ਪੁਰਸ਼ੋਤਮ ਕੌਸ਼ਿਕ ਦੇ ਪੁੱਤਰ ਜੋਤਿਸ਼ ਕੌਸ਼ਿਕ ਦੀ ਮੰਗਣੀ ਸੋਨੀਪਤ ਦੇ ਪਿੰਡ ਸੰਦਲ ਕਲਾਂ ਦੇ ਰਹਿਣ ਵਾਲੇ ਸੁਨੀਲ ਦੀ ਧੀ ਤਨੂੰ ਨਾਲ ਹੋਈ ਸੀ। ਉਨ੍ਹਾਂ ਦੇ ਵਿਆਹ ਦੀ ਗੱਲ 3 ਮਹੀਨੇ ਪਹਿਲਾਂ ਹੋਈ ਸੀ। ਜਦੋਂ ਜੋਤਿਸ਼ੀ ਦਾ ਪਰਿਵਾਰ ਲੜਕੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ। ਮੁੰਡੇ ਵਾਲਿਆਂ ਦੇ ਇਨਕਾਰ ਕਰਨ ਦੇ ਬਾਵਜੂਦ ਲਾੜੇ ਦੇ ਪਰਿਵਾਰ ਨੇ ਦਾਜ ਵਿਚ ਦੇਣ ਲਈ 11 ਲੱਖ ਰੁਪਏ ਰੱਖ ਲਏ। ਇਸ ਤੋਂ ਇਲਾਵਾ ਲਾੜੀ ਲਈ ਫਰਨੀਚਰ ਸਮੇਤ ਬਾਕੀ ਸਾਰਾ ਘਰੇਲੂ ਸਾਮਾਨ ਵੀ ਖਰੀਦ ਲਿਆ।

ਤੈਅ ਦਿਨ 'ਤੇ ਬਾਰਾਤ ਪਹੁੰਚੀ। ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਇਸ ਦੌਰਾਨ ਲਾੜੀ ਤਨੂੰ ਦੇ ਪਿਤਾ ਨੇ ਸ਼ਗਨ ਦੀ ਪਰਾਤ ਵਿਚ ਵਿਚ 11 ਲੱਖ ਰੁਪਏ ਰੱਖ ਦਿੱਤੇ। ਇਹ ਵੇਖ ਕੇ ਲਾੜੇ ਦੇ ਪਰਿਵਾਰ ਵਾਲਿਆਂ ਆਚਾਰੀਆ ਪੁਰਸ਼ੋਤਮ ਕੌਸ਼ਿਕ, ਰਾਮੇਸ਼ਵਰ ਕੌਸ਼ਿਕ, ਰਾਮਕੁਮਾਰ ਕੌਸ਼ਿਕ, ਜੋਤਸ਼ੀ ਗੋਵਿੰਦ ਕੌਸ਼ਿਕ ਅਤੇ ਆਚਾਰੀਆ ਗੋਪਾਲ ਕੌਸ਼ਿਕ ਨੇ ਇਹ ਰੁਪਏ ਆਪਣੇ ਮੱਥੇ 'ਤੇ ਲਗਾਏ। ਇਸ ਤੋਂ ਚਾਚੇ ਗੋਪਾਲ ਨੇ ਲਾੜੇ ਦੇ ਹੱਥੋਂ ਰੁਪਏ ਵਾਪਸ ਕਰਵਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਉਹ ਕੈਸ਼ ਲੈਣਗੇ ਅਤੇ ਨਾ ਹੀ ਸਾਮਾਨ ਲੈ ਕੇ ਜਾਣਗੇ। ਲਾੜੇ ਦੇ ਪਿਤਾ ਪੁਰਸ਼ੋਤਮ ਨੇ ਕਿਹਾ ਕਿ ਜਿਸ ਨੇ ਆਪਣੀ ਧੀ ਦੇ ਦਿੱਤੀ ਤਾਂ ਸਮਝੋ ਉਸ ਨੇ ਆਪਣਾ ਸਭ ਕੁਝ ਦੇ ਦਿੱਤਾ।


author

Tanu

Content Editor

Related News