ਲਾੜਾ ਸਿੰਦੂਰ ਲੈ ਕੇ ਮਾਂਗ ਭਰਨ ਹੀ ਜਾ ਰਿਹਾ ਸੀ ਕਿ ਵਟਸਐੱਪ ''ਤੇ ਆਇਆ ਇਕ ਮੈਸੇਜ ਅਤੇ ਫਿਰ...

Saturday, Jun 03, 2017 - 11:33 AM (IST)

ਉੱਤਰ ਪ੍ਰਦੇਸ਼— ਇੱਥੇ ਇਕ ਲਾੜਾ ਲਾੜੀ ਦੀ ਮਾਂਗ ਭਰਨ ਜਾ ਹੀ ਰਿਹਾ ਸੀ ਕਿ ਉਸ ਨੂੰ ਵਟਸਐੱਪ 'ਤੇ ਇਕ ਮੈਸੇਜ ਆਇਆ, ਜਿਸ ਤੋਂ ਬਾਅਦ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜ਼ਿਲੇ ਮਊ ਦੇ ਸੋਹੀਆ ਪਿੰਡ ਦਾ ਹੈ। ਮੀਡੀਆ 'ਚ ਛਪੀ ਰਿਪੋਰਟ ਅਨੁਸਾਰ ਲਾੜਾ ਅਤੇ ਲਾੜੀ ਲੇਖਪਾਲ ਤਾਂ ਹੈ ਹੀ ਪਰ ਜਿਸ ਨੇ ਮੈਸੇਜ ਕੀਤਾ ਸੀ, ਉਹ ਵੀ ਲੇਖਪਾਲ ਹੈ। ਇਸ ਮੈਸੇਜ 'ਚ ਲਿਖਿਆ ਸੀ ਕਿ ਤੂੰ ਜਿਸ ਨਾਲ ਵਿਆਹ ਕਰਨ ਜਾ ਰਿਹਾ ਹੈ, ਉਸ ਨਾਲ ਤਾਂ ਮੇਰਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ। ਇਸ ਮੈਸੇਜ ਦੇ ਆਉਣ ਤੋਂ ਬਾਅਦ ਪੂਰੀ ਬਾਰਾਤ 'ਚ ਹੰਗਾਮਾ ਮਚ ਗਿਆ ਅਤੇ ਕੁੱਟਮਾਰ ਦੀ ਨੌਬਤ ਆ ਗਈ। ਕਾਫੀ ਸਮਝਾਉਣ ਤੋਂ ਬਾਅਦ ਵੀ ਲਾੜਾ ਵਿਆਹ ਲਈ ਰਾਜ਼ੀ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਲਾੜੀ ਤੋਂ ਹੀ ਪੂਰੇ ਮਾਮਲੇ ਦੀ ਸੱਚਾਈ ਪਤਾ ਕੀਤੀ ਜਾਵੇ। ਇਸ ਤੋਂ ਬਾਅਦ ਲਾੜੀ ਦੇ ਪਿਤਾ ਨੇ ਘਰ ਦੇ ਅੰਦਰ ਆਪਣੀ ਬੇਟੀ ਤੋਂ ਪੁੱਛਿਆ ਕਿ ਆਖਰ ਸੱਚਾਈ ਕੀਤੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਹਾਂ 26 ਮਈ ਯਾਨੀ ਜਿਸ ਦਿਨ ਤਿਲਕ ਸੀ, ਉਸੇ ਦਿਨ ਉਸ ਨੇ ਦੂਜੇ ਲੇਖਪਾਲ ਨਾਲ ਕੋਰਟ 'ਚ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਤਾਂ ਲਾੜੀ ਪੱਖ ਦੇ ਲੋਕ ਹੈਰਾਨ ਰਹਿ ਗਏ। ਸਾਰਿਆਂ ਦਾ ਇਹੀ ਕਹਿਣਾ ਸੀ ਕਿ ਜੇਕਰ ਅਜਿਹੀ ਗੱਲ ਸੀ ਤਾਂ ਦੱਸਿਆ ਕਿਉਂ ਨਹੀਂ। ਬਾਰਾਤੀਆਂ ਅਤੇ ਲਾੜੇ ਨੂੰ ਵੀ ਨਹੀਂ ਸਮਝ ਆ ਰਿਹਾ ਸੀ ਕਿ ਕੀ ਕਰਨ। ਆਖਰਕਾਰ ਸਾਰਿਆਂ ਨੇ ਫੈਸਲਾ ਕੀਤਾ ਅਤੇ ਬਾਰਾਤ ਵਾਪਸ ਚੱਲੀ ਗਈ।


Related News