ਬਰਾਤ ਤੁਰਨ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਗਾਇਬ ਹੋਇਆ ਲਾੜਾ, ਜਦੋਂ ਮਿਲਿਆ ਤਾਂ ਉਡੇ ਸਭ ਦੇ ਹੋਸ਼

Thursday, Jun 05, 2025 - 06:38 PM (IST)

ਬਰਾਤ ਤੁਰਨ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਗਾਇਬ ਹੋਇਆ ਲਾੜਾ, ਜਦੋਂ ਮਿਲਿਆ ਤਾਂ ਉਡੇ ਸਭ ਦੇ ਹੋਸ਼

ਭੋਜਪੁਰ : ਬਿਹਾਰ ਦੇ ਆਰਾ ਵਿੱਚ ਉਸ ਸਮੇਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ, ਜਦੋਂ ਵਿਆਹ ਦੀ ਬਾਰਾਤ ਜਾਣ ਤੋਂ 4 ਘੰਟੇ ਪਹਿਲਾਂ ਲਾੜੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਰ ਵਿਚ ਜਿੱਥੇ ਲੋਕ ਵਿਆਹ ਦਾ ਜਸ਼ਨ ਮਨਾ ਰਹੇ ਸਨ, ਉਥੇ ਲਾੜੇ ਵਲੋਂ ਖ਼ੁਦਕੁਸ਼ੀ ਕਰ ਲੈਣ 'ਤੇ ਮਾਹੌਲ ਸੋਗ ਵਿੱਚ ਬਦਲ ਗਿਆ। ਇਸ ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰ ਵਿਚ ਚੀਕ-ਚਿਹਾੜਾ ਮੱਚ ਗਿਆ। 

ਇਹ ਵੀ ਪੜ੍ਹੋ : ਰੂਹ ਕੰਬਾਊ ਹਾਦਸਾ: ਘਰ 'ਚ ਵੱਜੀ ਵਿਆਹ ਤੋਂ ਪਰਤੀ ਕਾਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, ਉੱਡੇ ਪਰਖੱਚੇ

ਜਾਣਕਾਰੀ ਅਨੁਸਾਰ ਇਹ ਮਾਮਲਾ ਆਰਾ ਸ਼ਹਿਰ ਦੇ ਨੇੜੇ ਮੁਫੱਸਿਲ ਥਾਣਾ ਖੇਤਰ ਦੇ ਛੋਟੀ ਸੰਦਿਆ ਪਿੰਡ ਦਾ ਹੈ। ਮ੍ਰਿਤਕ ਦੀ ਪਛਾਣ ਸੰਜੀਤ ਕੁਮਾਰ (30 ਸਾਲ) ਵਜੋਂ ਹੋਈ ਹੈ, ਜੋ ਕਿ ਮੁਫੱਸਿਲ ਥਾਣਾ ਖੇਤਰ ਦੇ ਛੋਟੀ ਸੰਦਿਆ ਪਿੰਡ ਦੇ ਰਹਿਣ ਵਾਲੇ ਸਵਰਗੀ ਭੁਨੇਸ਼ਵਰ ਯਾਦਵ ਦਾ ਪੁੱਤਰ ਸੀ। ਉਹ ਪਟਨਾ ਜ਼ਿਲ੍ਹੇ ਦੇ ਨਿਰਮਾਣ ਲਾਈਨ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸੰਜੀਤ ਕੁਮਾਰ ਦਾ ਵਿਆਹ ਬਿਹੀਆ ਥਾਣਾ ਖੇਤਰ ਵਿੱਚ ਤੈਅ ਹੋਇਆ ਸੀ। ਬੁੱਧਵਾਰ ਨੂੰ ਉਸ ਦੇ ਵਿਆਹ ਦੀ ਬਰਾਤ ਜਾਣੀ ਸੀ। ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦੀ ਸ਼ਹਿਨਾਈ ਵਜਾਈ ਜਾ ਰਹੀ ਸੀ।

ਇਹ ਵੀ ਪੜ੍ਹੋ : ਮੋਟਾਪੇ ਤੋਂ ਪਰੇਸ਼ਾਨ ਅਧਿਆਪਕਾ ਨੇ ਚੁੱਕਿਆ ਖੌਫ਼ਨਾਕ ਕਦਮ, ਨੋਟ 'ਤੇ ਲਿਖਿਆ ਮੈਂ ਹਾਰ ਗਈ ਤੇ ਫਿਰ...

ਦੂਜੇ ਪਾਸੇ ਸਾਰੇ ਲੋਕ ਬਰਾਤ ਵਿਚ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਬਰਾਤ ਦੇ ਜਾਣ ਤੋਂ 4 ਘੰਟੇ ਪਹਿਲਾਂ ਲਾੜਾ ਸੰਜੀਤ ਬਾਜ਼ਾਰ ਚਲਾ ਗਿਆ ਅਤੇ ਫਿਰ ਉੱਥੋਂ ਆਉਣ ਤੋਂ ਬਾਅਦ ਉਹ ਪਿੰਡ ਵਿੱਚ ਸਥਿਤ ਬਾਗ ਵਿੱਚ ਚਲਾ ਗਿਆ। ਜਦੋਂ ਉਹ ਕਾਫ਼ੀ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਰਿਵਾਰ ਨੂੰ ਉਸਦੀ ਲਾਸ਼ ਬਾਗ ਵਿੱਚ ਲਟਕਦੀ ਹੋਈ ਮਿਲੀ। ਉਸ ਨੂੰ ਹੇਠਾਂ ਉਤਾਰਨ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਓ...', ਬੈਂਗਲੁਰੂ ਭਾਜੜ 'ਚ ਇਕਲੌਤੇ ਪੁੱਤਰ ਨੂੰ ਗੁਆਉਣ ਵਾਲੇ ਪਿਤਾ ਦਾ ਦਰਦ

ਵਿਆਹ ਦੇ ਮੌਕੇ ਵਾਪਰੀ ਇਸ ਦੁੱਖਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਲਾੜੇ ਵਲੋਂ ਵਿਆਹ ਤੋਂ ਪਹਿਲਾਂ ਖ਼ੁਦਕੁਸ਼ੀ ਕਿਉਂ ਕੀਤੀ ਗਈ, ਇਸਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ। ਘਰ ਵਿੱਚ, ਜਿੱਥੇ ਲੋਕ ਉਸਦੇ ਵਿਆਹ ਦਾ ਜਸ਼ਨ ਮਨਾ ਰਹੇ ਸਨ, ਖੁਸ਼ੀ ਅਚਾਨਕ ਸੋਗ ਵਿੱਚ ਬਦਲ ਗਈ। ਬਾਰਾਤ ਲੈ ਕੇ ਜਾਣ ਦੀ ਥਾਂ 'ਤੇ ਲਾੜੇ ਦੀ ਅਰਥੀ ਤਿਆਰ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰਾ ਪਿੰਡ ਸੋਗ ਵਿਚ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News