ਵਿਆਹ ਦੇ ਮਾਹੌਲ ''ਚ ਛਾਇਆ ਮਾਤਮ, ਮੁੰਡੇ ਨੂੰ ਵਿਆਹੁਣ ਆਏ ਲਾੜੇ ਦੇ ਪਿਤਾ ਨੂੰ ਮਿਲੀ ਦਰਦਨਾਕ ਮੌਤ (ਦੇਖੋ ਤਸਵੀਰਾਂ)

04/30/2016 12:24:35 PM

ਆਗਰਾ— ਵਿਆਹ ਦੌਰਾਨ ਇਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਉਸ ਸਮੇਂ ਖੁਸ਼ੀਆਂ ਦਾ ਮਾਹੌਲ ਗਮ ''ਚ ਤਬਦੀਲ ਹੋ ਗਿਆ, ਜਦੋਂ ਬਾਰਾਤ ਲੈ ਕੇ ਆਏ ਲਾੜੇ ਦੇ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਦਰਅਸਲ ਤਾਜਗੰਜ ਦੇ ਨਗਲਾ ਕਲੀ ''ਚ ਰਹਿਣ ਵਾਲੇ ਵਿਜੇ ਸਿੰਘ ਦੇ ਬੇਟੇ ਰਿੰਕੂ ਦਾ ਵਿਆਹ ਸ਼ਮਸ਼ਾਬਾਦ ਦੀ ਪਿੰਕੀ ਨਾਲ ਤੈਅ ਹੋਇਆ ਸੀ। ਰਿੰਕੂ ਬਾਰਾਤ ਲੈ ਕੇ ਪਿੰਕੀ ਦੇ ਘਰ ਪਹੁੰਚਿਆ। ਇਸ ਦੌਰਾਨ ਇਥੇ ਕੁਝ ਬਦਮਾਸ਼ਾਂ ਨੇ ਲੜਕੀਆਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਲਾੜੇ ਦੇ ਪਿਤਾ ਵਿਜੇ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੜਕੇ ਕੁੱਟਮਾਰ ਕਰਨ ''ਤੇ ਉਤਰ ਆਏ ਅਤੇ ਲਾੜੇ ਦੇ ਪਿਤਾ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ। ਬਾਅਦ ''ਚ ਵਿਜੇ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਵਿਜੇ ਸਿੰਘ ਨੇ ਇਥੇ ਦਮ ਤੋੜ ਦਿੱਤਾ। ਉਸ ਤੋਂ ਬਾਅਦ ਬਾਰਾਤ ਬਿਨਾਂ ਲਾੜੀ ਦੇ ਵਾਪਸ ਚਲੀ ਗਈ। ਇਸ ਮਾਮਲੇ ''ਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


Related News