ਰੱਥ 'ਚ ਨੱਚ ਰਿਹਾ ਸੀ ਲਾੜਾ, ਅਚਾਨਕ ਹੋ ਗਿਆ ਧਮਾਕਾ, ਪਈਆਂ ਭਾਜੜਾਂ (ਵੀਡੀਓ)

Friday, Dec 06, 2024 - 06:53 PM (IST)

ਨੈਸ਼ਨਲ ਡੈਸਕ : ਅੱਜਕੱਲ੍ਹ ਵਿਆਹਾਂ ਮੌਕੇ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦੀ ਵਰਤੋਂ ਕਰਨ ਦਾ ਰੁਝਾਨ ਵਧ ਗਿਆ ਹੈ। ਇਸ ਤੋਂ ਬਿਨਾਂ ਵਿਆਹ ਅਧੂਰਾ ਲੱਗਦਾ ਹੈ। ਵਿਆਹ ਦੀ ਬਰਾਤ ਮੌਕੇ ਜੇਕਰ ਆਤਿਸ਼ਬਾਜ਼ੀ ਨਾ ਕੀਤੀ ਜਾਵੇ ਤਾਂ ਬਰਾਤ ਦੀ ਰੌਣਕ ਘੱਟ ਜਾਂਦੀ ਹੈ। ਬਾਰਾਤ ਮੌਕੇ ਆਤਿਸ਼ਬਾਜੀ ਦੀ ਵਰਤੋਂ ਭਾਵੇਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਅੱਜ ਦੇ ਸਮੇਂ ਵਿਚ ਬਰਾਤ ਮੌਕੇ ਲੋਕ ਆਤਿਸ਼ਬਾਜ਼ੀ ਲਈ ਬਹੁਤ ਖ਼ਤਰਨਾਕ ਪਟਾਕਿਆਂ ਦੀ ਵਰਤੋਂ ਕਰਨ ਲੱਗ ਪਏ ਹਨ। ਇਸ ਨਾਲ ਵਿਆਹ-ਸ਼ਾਦੀਆਂ ਦੌਰਾਨ ਕਈ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਖੁਸ਼ੀ ਦਾ ਮਾਹੌਲ ਸੋਗ ਵਿੱਚ ਬਦਲ ਜਾਂਦਾ ਹੈ। 

ਇਹ ਵੀ ਪੜ੍ਹੋ - ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...

ਅਜਿਹੀ ਇਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬਰਾਤ ਮੌਕੇ ਲਾੜੇ ਦੀ ਬੱਘੀ 'ਤੇ ਚੜ੍ਹ ਕੇ ਦੋਸਤਾਂ ਵਲੋਂ ਸਪਰੇਅ ਬੰਦੂਕ ਚਲਾਈ ਜਾ ਰਹੀ ਹੈ। ਬੱਘੀ 'ਤੇ ਚੜ੍ਹ ਦੋਸਤਾਂ ਵਲੋਂ ਸਪਰੇਅ ਗਨ ਚਲਾਉਣ ਤੋਂ ਬਾਅਦ ਜੋ ਘਟਨਾ ਵਾਪਰੀ, ਉਸ ਨੂੰ ਦੇਖ ਕੇ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੈਂਡ-ਵਾਜੇ ਨਾਲ ਬਰਾਤ ਨਿਕਲ ਰਹੀ ਹੈ। ਖੁਸ਼ੀ ਦਾ ਮਾਹੌਲ ਹੈ। ਸਾਰੇ ਲੋਕ ਨੱਚ ਰਹੇ ਹਨ। ਇਸ ਦੌਰਾਨ ਕੁਝ ਲੋਕ ਲਾੜੇ ਦੀ ਬੱਘੀ 'ਤੇ ਚੜ੍ਹ ਗਏ ਅਤੇ ਸਪਾਰਕਲ ਬੰਦੂਕ ਚਲਾਉਣ ਲੱਗ ਪਏ। ਇਸ ਦੌਰਾਨ ਬੱਘੀ ਦੇ ਸਾਹਮਣੇ ਇੱਕ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਸਾਰੇ ਬਰਾਤੀ ਇੱਧਰ-ਉਧਰ ਦੌੜਨ ਲੱਗਦੇ ਹਨ। 

ਇਹ ਵੀ ਪੜ੍ਹੋ - ਬਰਾਤ ਤੋਂ ਪਹਿਲਾਂ ਲਾੜੀ ਘਰ ਪਹੁੰਚ ਗਈ 'ਭਾਬੀ', ਕਹਿੰਦੀ 'ਉਹ ਮੇਰਾ, ਮੈਂ ਨਹੀਂ ਹੋਣ ਦਿੰਦੀ ਤੇਰਾ', ਬਸ ਫਿਰ....

ਦੱਸ ਦੇਈਏ ਕਿ ਇਹ ਧਮਾਕਾ ਬੱਗੀ 'ਤੇ ਖੜ੍ਹੇ ਕੈਮਰਾਮੈਨ ਅਤੇ ਘੋੜੇ ਦੀ ਲਗਾਮ ਫੜੀ ਖੜ੍ਹੇ ਵਿਅਕਤੀ ਦੇ ਬਿਲਕੁਲ ਕੋਲ ਹੁੰਦਾ ਹੈ। ਧਮਾਕਾ ਹੁੰਦੇ ਸਾਰ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਅਤੇ ਚਾਰੇ ਪਾਸੇ ਧੂੰਆ-ਧੂੰਆ ਹੋ ਜਾਂਦਾ ਹੈ। ਇਸ ਨਾਲ ਆਲੇ-ਦੁਆਲੇ ਦਾ ਕੁਝ ਵੀ ਨਜ਼ਰ ਨਹੀਂ ਆਉਂਦਾ। ਧਮਾਕੇ ਨਾਲ ਘਬਰਾ ਕੇ ਘੋੜਾ ਵੀ ਭੱਜਣ ਲੱਗ ਪੈਂਦਾ ਹੈ ਅਤੇ ਨੇੜੇ ਖੜ੍ਹੇ ਵਿਆਹ ਵਾਲੇ ਮਹਿਮਾਨ ਵੀ ਡਰ ਕੇ ਭੱਜਣ ਲੱਗ ਪੈਂਦੇ ਹਨ। ਧਮਾਕੇ ਕਾਰਨ ਬੱਘੀ ਫੜ ਕੇ ਖੜ੍ਹਾ ਵਿਅਕਤੀ ਜ਼ਖ਼ਮੀ ਹੋ ਜਾਂਦਾ ਹੈ। ਅਚਾਨਕ ਹੋਏ ਇਸ ਧਮਕੇ ਨਾਲ ਖ਼ੁਸ਼ੀ ਦਾ ਮਾਹੌਲ ਗਮ ਵਿਚ ਬਦਲ ਜਾਂਦਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ ਆ ਰਹੇ ਹਨ। 

ਇਹ ਵੀ ਪੜ੍ਹੋ - ਇੰਸਟਾਗ੍ਰਾਮ 'ਤੇ ਦੋਸਤੀ ਤੇ ਪਿਆਰ, ਪਤੀ-ਬੱਚੇ ਨੂੰ ਛੱਡ ਆਗਰਾ ਪੁੱਜੀ ਔਰਤ, ਫਿਰ ਜੋ ਹੋਇਆ...

 
 
 
 
 
 
 
 
 
 
 
 
 
 
 
 

A post shared by ਠਾਕੁਰ 🦅♠️ (@varun_tomar315)

ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @varun_tomar315 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- ਲਾੜੇ ਦੀ ਬੱਘੀ ਨੂੰ ਲੱਗੀ ਅੱਗ। ਵੀਡੀਓ ਨੂੰ ਹੁਣ ਤੱਕ 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਵੀਡੀਓ ਨੂੰ 3 ਲੱਖ ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ - ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News