ਬਰਫ ਹੇਠਾਂ ਦੱਬੇ ਜਵਾਨਾਂ ''ਚੋਂ ਇਕ ਹੋਰ ਲਾਸ਼ ਬਰਾਮਦ
Sunday, Mar 10, 2019 - 12:59 PM (IST)

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ 'ਚ ਪਿਛਲੇ 19 ਦਿਨਾਂ ਤੋਂ ਬਰਫ ਹੇਠਾਂ ਦੱਬੇ ਜਵਾਨਾਂ 'ਚੋਂ ਇਕ ਹੋਰ ਲਾਸ਼ ਮਿਲ ਗਈ ਹੈ। ਜਵਾਨ ਦੀ ਪਹਿਚਾਣ ਕਾਂਗੜਾ ਦੇ ਨਿਤਿਨ ਰਾਣਾ (27 ਸਾਲਾਂ) ਪਿੰਡ ਰੀਟ ਤਹਿਸੀਲ ਜੈਸਿੰਘਪੁਰ ਦੇ ਤੌਰ 'ਤੇ ਕੀਤੀ ਗਈ ਹੈ। ਪੂਹ ਦੇ ਏ. ਡੀ. ਐੱਮ. ਸ਼ਿਵ ਮੋਹਨ ਨੇ ਦੱਸਿਆ ਹੈ ਕਿ ਨਿਤਿਨ ਦੀ ਮ੍ਰਿਤਕ ਦੇਹ ਐਤਵਾਰ ਨੂੰ ਉਸ ਦੇ ਪਿੰਡ ਪਹੁੰਚੇਗੀ।
ਜ਼ਿਕਰਯੋਗ ਹੈ ਕਿ 20 ਫਰਵਰੀ ਨੂੰ ਲਗਭਗ 11 ਵਜੇ ਭਾਰਤ ਤਿੱਬਤ ਸਰਹੱਦ 'ਤੇ ਸਥਿਤ ਸ਼ਿਰਕੀ ਲਾ ਸੀਮਾ ਚੌਕੀ ਨੇੜੇ ਬਰਫ ਖਿਸਕਣ ਦੀ ਘਟਨਾ ਵਾਪਰੀ, ਜਿਸ ਕਾਰਨ 6 ਨੌਜਵਾਨ ਬਰਫ ਹੇਠਾਂ ਦੱਬੇ ਗਏ ਸਨ।