ਗ੍ਰੇਟਾ ਥਨਬਰਗ ''ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ

Friday, Feb 05, 2021 - 01:01 PM (IST)

ਗ੍ਰੇਟਾ ਥਨਬਰਗ ''ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ

ਨਵੀਂ ਦਿੱਲੀ- ਦੇਸ਼ ਭਰ 'ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੰਦੋਲਨ 'ਤੇ ਕੌਮਾਂਤਰੀ ਪੱਧਰ 'ਤੇ ਬਹਿਸ ਛਿੜ ਗਈ ਹੈ। ਕੌਮਾਂਤਰੀ ਪੱਧਰ 'ਤੇ ਕਈ ਮਸ਼ਹੂਰ ਹਸਤੀਆਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ। ਇਸ ਵਿਚ ਟੂਲਕਿੱਟ 'ਤੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਟੂਲਕਿੱਟ ਨੂੰ ਲੈ ਕੇ ਬਹਿਸ ਜਾਰੀ ਹੈ ਕਿ ਇਹ ਸਭ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ। ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ (ਅਪਰਾਧ) ਪ੍ਰਵੀਨ ਰੰਜਨ ਨੇ ਸਾਜਿਸ਼ ਦਾ ਖ਼ੁਲਾਸਾ ਕਰਦਿਆਂ ਦੱਸਿਆ  ਕਿ ਹੁਣ ਤੱਕ 309 ਟਵੀਟਸ ਅਤੇ 672 ਵੀਡੀਓਜ਼ ਅਜਿਹੇ ਮਿਲੇ ਹਨ, ਜਿਨ੍ਹਾਂ ਰਾਹੀਂ ਗਣਤੰਤਰ ਦਿਵਸ 'ਤੇ ਰੈਲੀ ਦੌਰਾਨ ਹਿੰਸਾ ਕੀਤੀ ਜਾਣੀ ਸੀ। ਨਾਲ ਹੀ ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਇਕ ਅਕਾਊਂਟ ਰਾਹੀਂ ਦਸਤਾਵੇਜ਼ ਮਿਲਿਆ ਹੈ, ਜੋ ਇਕ ਟੂਲਕਿੱਟ ਹੈ, ਜਿਸ ਵਿਚ ਐਕਸ਼ਨ ਪਲਾਨ ਹੈ। ਇਹ ਟੂਲਕਿੱਟ ਖ਼ਾਲਿਸਤਾਨੀ ਸਮਰਥਕ ਸੰਗਠਨ 'ਪੋਇਟਿਕ ਜਸਿਟਸ ਫਾਊਂਡੇਸ਼ਨ' ਵਲੋਂ ਬਣਾਈ ਗਈ ਹੈ। ਇਸ 'ਚ ਕਿਸਾਨ ਅੰਦੋਲਨ ਦੌਰਾਨ ਕੀ ਕਰਨਾ ਸੀ, ਇਹ ਦੱਸਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਆੜ 'ਚ ਭੜਕਾਊ ਪ੍ਰਚਾਰ ਅਤੇ ਸਾਜਿਸ਼ ਅਧੀਨ ਸੋਸ਼ਲ ਮੀਡੀਆ 'ਤੇ ਜੋ ਪੋਸਟ ਕੀਤਾ ਜਾ ਰਿਹਾ ਹੈ, ਉਸ ਸਿਲਸਿਲੇ 'ਚ ਇਕ ਹੋਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਟੂਲਕਿੱਟ ਚੌਗਿਰਦਾ ਵਰਕਰ ਗ੍ਰੇਟਾ ਥਨਬਰਗ ਨੇ 4 ਫਰਵਰੀ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਸੀ ਅਤੇ ਲਿਖਿਆ ਸੀ–‘ਜੇ ਇਹ ਮਦਦਗਾਰ ਸਾਬਤ ਹੋ ਸਕੇ ਤਾਂ ਜਿਹੜੇ ਲੋਕ ਜ਼ਮੀਨ ’ਤੇ ਹਨ, ਇਹ ਟੂਲਕਿਟ ਉਨ੍ਹਾਂ ਲਈ ਹੈ। ਉਨ੍ਹਾਂ ਦੱਸਿਆ ਕਿ ਐੱਫ.ਆਈ.ਆਰ. 'ਚ ਕਿਸੇ ਦਾ ਨਾਮ ਨਹੀਂ ਹੈ। ਪੁਲਸ ਨੇ ਸਿਰਫ਼ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਰਾਜ ਸਭਾ 'ਚ ਬੋਲੇ ਖੇਤੀਬਾੜੀ ਮੰਤਰੀ- ਖੇਤੀ ਕਾਨੂੰਨਾਂ 'ਚ ਕਾਲਾ ਕੀ, ਦੱਸੇ ਵਿਰੋਧੀ ਧਿਰ

ਕੀ ਹੁੰਦਾ ਹੈ ਟੂਲਕਿੱਟ
ਟੂਲਕਿੱਟ ਦਾ ਪਹਿਲੀ ਵਾਰ ਜ਼ਿਕਰ ਉਦੋਂ ਹੋਇਆ ਸੀ, ਜੋਂ ਅਮਰੀਕਾ 'ਚ ਬਲੈਕ ਲਾਈਫ਼ ਮੈਟਰ ਨਾਮ ਦਾ ਅੰਦੋਲਨ ਸ਼ੁਰੂ ਹੋਇਆ ਸੀ। ਅਮਰੀਕੀ ਪੁਲਸ ਵਲੋਂ ਇਕ ਅਸ਼ਵੇਤ ਸ਼ਖਸ ਦਾ ਕਤਲ ਕੀਤੇ ਜਾਣ ਤੋਂ ਬਾਅਦ ਇਸ ਅੰਦੋਲਨ ਨੇ ਜਨਮ ਲਿਆ, ਜਿਸ ਨੂੰ ਪੂਰੀ ਦੁਨੀਆ ਦਾ ਸਮਰਥਨ ਮਿਲਿਆ। ਅਮਰੀਕਾ 'ਚ ਇਸ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਨੇ ਇਕ ਟੂਲਕਿੱਟ ਤਿਆਰ ਕੀਤੀ ਸੀ। ਇਸ 'ਚ ਅੰਦੋਲਨ 'ਚ ਹਿੱਸਾ ਕਿਵੇਂ ਲਿਆ ਜਾਵੇ, ਕਿਸ ਜਗ੍ਹਾ 'ਤੇ ਜਾਇਆ ਜਾਵੇ, ਪੁਲਸ ਐਕਸ਼ਨ 'ਤੇ ਕੀ ਕਰੀਏ? ਕਿਹੜੇ ਹੈਸ਼ਟੈਗ ਦੀ ਵਰਤੋਂ ਕਰੀਏ, ਜਿਸ ਨਾਲ ਵੱਧ ਲੋਕਾਂ ਤੱਕ ਗੱਲ ਪਹੁੰਚੇ ਸਮੇਤ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ।
ਸਪੱਸ਼ਟ ਹੈ ਕਿ ਟੂਲਕਿੱਟ ਇਕ ਡਿਜ਼ੀਟਲ ਹਥਿਆਰ ਹੈ, ਜੋ ਸੋਸ਼ਲ ਮੀਡੀਆ 'ਤੇ ਇਕ ਵੱਡੇ ਵਰਗ 'ਤੇ ਕਿਸੇ ਅੰਦੋਲਨ ਨੂੰ ਹਵਾ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਉਸ ਨਾਲ ਜੋੜਨ ਲਈ ਕੀਤਾ ਜਾਂਦਾ ਹੈ। ਟੂਲਕਿੱਟ 'ਚ ਉਹ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ, ਜੋ ਲੋਕਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਅੰਦੋਲਨ ਵੀ ਵਧੇ ਅਤੇ ਕਿਸੇ ਤਰ੍ਹਾਂ ਦੀ ਕੋਈ ਵੱਡੀ ਕਾਰਵਾਈ ਵੀ ਨਾ ਹੋ ਸਕੇ।


author

DIsha

Content Editor

Related News