ਸ਼੍ਰੀਨਗਰ ''ਚ ਦੋ ਦਿਨਾਂ ''ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ ''ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ

Saturday, Aug 14, 2021 - 09:48 PM (IST)

ਸ਼੍ਰੀਨਗਰ ''ਚ ਦੋ ਦਿਨਾਂ ''ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ ''ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ

ਸ਼੍ਰੀਨਗਰ - 15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਹਲਚਲ ਮਚੀ ਹੋਈ ਹੈ। ਅਜਿਹੇ ਵਿੱਚ ਸ਼ਨੀਵਾਰ ਦੇਰ ਸ਼ਾਮ ਸ਼੍ਰੀਨਗਰ ਦੇ ਸਨਤ ਨਗਰ ਵਿੱਚ ਇੱਕ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਧਮਾਕੇ ਵਿੱਚ ਇੱਕ ਸੀ.ਆਰ.ਪੀ.ਐੱਫ. ਜਵਾਨ ਦੇ ਜਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਦੋ ਦਿਨਾਂ ਵਿੱਚ ਤੀਜਾ ਗ੍ਰਨੇਡ ਹਮਲਾ ਹੈ।

ਇਹ ਵੀ ਪੜ੍ਹੋ - ਸ‍ਕੂਲ ਖੋਲ੍ਹਣ ਦੀ ਮੰਗ ਲੈ ਕੇ ਸੁਪਰੀਮ ਕੋਰਟ ਪਹੁੰਚਿਆ 12ਵੀਂ ਦਾ ਵਿਦਿਆਰਥੀ

ਜਾਣਕਾਰੀ ਮੁਤਾਬਕ ਸ਼੍ਰੀਨਗਰ ਦੇ ਸਨਤ ਨਗਰ ਇਲਾਕੇ ਵਿੱਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਗ੍ਰਨੇਡ ਸੁੱਟਿਆ ਹੈ। ਸੀ.ਆਰ.ਪੀ.ਐੱਫ. ਦੇ ਇੱਕ ਜਵਾਨ ਦੇ ਜਖ਼ਮੀ ਹੋਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਪੁਲਸ ਨੇ ਜੈਸ਼ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਨੇ ਬਾਇਕ ਵਿੱਚ IED ਫਿੱਟ ਕਰ ਕੇ ਹਮਲੇ ਦੀ ਵੱਡੀ ਸਾਜ਼ਿਸ਼ ਰਚੀ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ IED ਬੰਬ ਨੂੰ ਡਿਫਿਊਜ ਕਰ ਦਿੱਤਾ।

ਇਹ ਵੀ ਪੜ੍ਹੋ - ਰਾਸ਼ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ- ਓਲੰਪਿਕ, ਕੋਰੋਨਾ ਸਮੇਤ ਕਈ ਮੁੱਦਿਆਂ ਦਾ ਕੀਤਾ ਜ਼ਿਕਰ

ਉਥੇ ਹੀ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਿੱਚ ਇੱਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਘਾਟੀ ਵਿੱਚ ਅੱਤਵਾਦ ਦਾ ਸਫਾਇਆ ਕਰਨ ਲਈ ਭਾਰਤੀ ਸੁਰੱਖਿਆ ਬਲ ਲਗਾਤਾਰ ਆਪਰੇਸ਼ਨ ਚਲਾ ਰਹੇ ਹਨ। ਇਸ ਦੇ ਤਹਿਤ ਸ਼ੁੱਕਰਵਾਰ ਨੂੰ ਫੌਜ ਨੇ ਇੱਕ ਲਸ਼ਕਰ ਦੇ ਅੱਤਵਾਦੀ ਨੂੰ ਮਾਰ ਗਿਰਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News