ਮਹਿਰਾਜਗੰਜ ਪੁਲਸ ਸਟੇਸ਼ਨ ਦੇ ਬਾਹਰ ਗ੍ਰਨੇਡ ਹਮਲਾ, 1 ਦੀ ਮੌਤ

Saturday, Mar 07, 2020 - 12:27 AM (IST)

ਸ਼੍ਰੀਨਗਰ (ਅਰੀਜ)– ਅੱਤਵਾਦੀਆਂ ਨੇ ਅੱਜ ਸ਼ਹਿਰ ਦੇ ਮਹਿਰਾਜਗੰਜ ਪੁਲਸ ਸਟੇਸ਼ਨ ਦੇ ਬਾਹਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ ਵਿਚ ਇਕ ਨਾਗਰਿਕ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਥੇ ਹੀ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤ੍ਰਾਲ ਇਲਾਕੇ ਵਿਚ ਅੱਜ ਸ਼ਾਮ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਸ਼ਬੀਰ ਅਹਿਮਦ ਭੱਟ ਨਿਵਾਸੀ ਤ੍ਰਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਓਧਰ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਸੋਪੋਰ ਦੇ ਇਕ ਬਾਗ ਵਿਚੋਂ 3 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਸੀ. ਆਰ. ਪੀ. ਐੱਫ. ਦੇ ਬੁਲਾਰੇ ਨੀਰਜ ਰਾਠੌਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਨੇ ਦੱਸਿਆ ਕਿ ਫੌਜ ਦੀ 52 ਆਰ. ਆਰ., ਐੱਸ. ਓ. ਜੀ. ਅਤੇ ਸੀ. ਆਰ. ਪੀ. ਐੱਫ. ਦੀ ਇਕ ਸਾਂਝੀ ਟੀਮ ਨੇ ਸੋਪੋਰ ਸ਼ਹਿਰ ਦੇ ਕ੍ਰੈਕਸ਼ਿਨ ਵਿਚ ਇਕ ਸੇਬਾਂ ਦੇ ਬਾਗ ਵਿਚ ਤਲਾਸ਼ੀ ਮੁੁਹਿੰਮ ਚਲਾਈ। ਤਲਾਸ਼ੀ ਦੌਰਾਨ ਉਥੋਂ 3 ਹੈਂਡ ਗ੍ਰਨੇਡ ਬਰਾਮਦ ਹੋਏ।


Inder Prajapati

Content Editor

Related News