ਕੇਂਦਰ ਸਰਕਾਰ ਦੀ ਤਿਆਰੀ- ਅੱਠ ਸਾਲ ਪੁਰਾਣੀਆਂ ਗੱਡੀਆਂ 'ਤੇ ਲੱਗੇਗਾ ਗ੍ਰੀਨ ਟੈਕਸ
Monday, Jan 25, 2021 - 07:33 PM (IST)
ਨਵੀਂ ਦਿੱਲੀ - ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਅੱਠ ਸਾਲ ਪੁਰਾਣੇ ਵਾਹਨਾਂ 'ਤੇ ਟੈਕਸ ਲਗਾਉਣ ਦੀ ਤਿਆਰੀ ਵਿੱਚ ਹੈ। ਲਿਹਾਜਾ, ਮੰਤਰਾਲਾ ਨੇ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਅੱਠ ਸਾਲ ਤੋਂ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਗਾਇਆ ਜਾਵੇਗਾ। ਫਿਟਨੈਸ ਪ੍ਰਮਾਣ ਪੱਤਰ ਦਿੱਤੇ ਜਾਣ ਦੇ ਸਮੇਂ ਇਸ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਫਿਲਹਾਲ, ਇਸ ਸੰਬੰਧ ਵਿੱਚ ਰਸਮੀ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਸ ਪ੍ਰਸਤਾਵ ਨੂੰ ਸੂਬਿਆਂ ਨੂੰ ਸਲਾਹ ਲਈ ਭੇਜਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।