ਈਦ ਵਾਲੇ ਦਿਨ ਮੰਦਰ ’ਤੇ ਲਾ ਦਿੱਤਾ ਹਰਾ ਝੰਡਾ, ਇਲਾਕੇ ’ਚ ਤਣਾਅ
Tuesday, Apr 01, 2025 - 06:54 PM (IST)

ਛਤਰਪਤੀ ਸੰਭਾਜੀਨਗਰ, (ਭਾਸ਼ਾ)- ਮਹਾਰਾਸ਼ਟਰ ’ਚ ਬੀਡ ਜ਼ਿਲੇ ਦੇ ਇਕ ਪਿੰਡ ’ਚ ਮੰਦਰ ’ਤੇ ਹਰਾ ਝੰਡੇ ਲਾਏ ਜਾਣ ਨਾਲ ਇਲਾਕੇ ’ਚ ਤਣਾਅ ਪੈਦਾ ਹੋ ਗਿਆ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁੱਡੀ ਪੜਵਾ ਦੇ ਮੌਕੇ ’ਤੇ ਬੀਡ ਦੇ ਪਚੇਗਾਓਂ ’ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਉੱਥੋਂ ਦੇ ਕਾਨਿਫਨਾਥ ਮੰਦਰ ਤੋਂ ਸਾਲਾਨਾ ਸ਼ੋਭਾ ਯਾਤਰਾ ਕੱਢੀ ਗਈ। ਸੋਮਵਾਰ ਨੂੰ ਈਦ ਦੇ ਮੌਕੇ ’ਤੇ ਕੁਝ ਲੋਕਾਂ ਨੇ ਮੰਦਰ ’ਤੇ ਭਗਵਾ ਝੰਡੇ ਦੇ ਨਾਲ ਹਰਾ ਝੰਡਾ ਵੀ ਲਾ ਦਿੱਤਾ, ਜਿਸ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਪੁਲਸ ਨੇ ਪਿੰਡ ਦੇ ਦੋ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ਨਾਲ ਗੱਲ ਕੀਤੀ ਅਤੇ ਦੋਵਾਂ ਝੰਡਿਆਂ ਨੂੰ ਮੰਦਰ ਤੋਂ ਹਟਾ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ’ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।