ਰੈਸਤਰਾਂ ਸੈਕਟਰ ''ਚ ਭਾਰਤੀਆਂ ਦੇ ਆਧੁਨਿਕ ਗੁਲਾਮੀ ''ਚ ਫਸਣ ਦਾ ਵੱਡਾ ਖਤਰਾ : ਰਿਪੋਰਟ

Tuesday, May 08, 2018 - 11:40 PM (IST)

ਰੈਸਤਰਾਂ ਸੈਕਟਰ ''ਚ ਭਾਰਤੀਆਂ ਦੇ ਆਧੁਨਿਕ ਗੁਲਾਮੀ ''ਚ ਫਸਣ ਦਾ ਵੱਡਾ ਖਤਰਾ : ਰਿਪੋਰਟ

ਲੰਡਨ — ਬ੍ਰਿਟੇਨ 'ਚ ਗੈਸਟ ਹੋਸਪਟੈਲਿਟੀ ਉਦਯੋਗ 'ਚ ਕੰਮ ਕਰ ਰਹੇ ਭਾਰਤੀਆਂ ਦੇ ਆਧੁਨਿਕ ਗੁਲਾਮੀ 'ਚ ਫੱਸਣ ਦਾ ਵੱਡਾ ਖਤਰਾ ਹੈ। ਦੇਸ਼ 'ਚ ਕਾਮਿਆਂ ਦੇ ਉਤਪੀੜਣ 'ਤੇ ਮੰਗਲਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ ਗਈ। ਬ੍ਰਿਟੇਨ ਦੇ ਗੈਂਗਮਾਮਟਰਸ ਇਕ ਲੇਬਰ ਐਬਿਊਜ਼ ਅਥਾਰਟੀ (ਜੀ. ਐੱਲ. ਏ. ਏ.) ਦੀ ਇਕ ਨਵੀਂ ਰਿਪੋਰਟ 'ਚ ਪਾਇਆ ਗਿਆ ਕਿ ਬ੍ਰਿਟੇਨ ਦੇ ਆਧੁਨਿਕ ਗੁਲਾਮੀ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਧੁਨਿਕ ਗੁਲਾਮੀ ਦੇ ਪੀੜਤਾਂ 'ਚ ਭਾਰਤ ਦੁਨੀਆ ਦੇ ਅਜਿਹੇ 10 ਦੇਸ਼ਾਂ 'ਚ ਸ਼ਾਮਲ ਹੈ, ਜਿੱਥੇ ਨਾਗਰਿਕਾਂ ਦੇ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੋਣ ਦਾ ਖਤਰਾ ਹੈ।
ਇਨ੍ਹਾਂ ਦੇਸ਼ਾਂ 'ਚ ਵਿਯਤਨਾਮ ਸਭ ਤੋਂ ਉਪਰ ਹੈ, ਇਸ ਤੋਂ ਬਾਅਦ ਰੋਮਾਨੀਆ, ਪੋਲੈਂਡ, ਚੀਨ, ਸੂਡਾਨ, ਭਾਰਤ ਹਨ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤੀ ਕਾਮੇ ਹੋਟਲ ਅਤੇ ਰੈਸਤਰਾਂ ਸੈਕਟਰ 'ਚ ਆਮ ਤੌਰ 'ਤੇ ਇਥੇ ਕੰਮ ਕਰਦੇ ਹੋਏ ਪਾਏ ਜਾਂਦੇ ਹਨ। ਭਾਰਤ ਦੀ ਪਛਾਣ 'ਵਧ ਖਤਰੇ' ਵਾਲੇ ਦੇਸ਼ ਦੇ ਰੂਪ 'ਚ ਹੋਈ ਹੈ, ਜਿੱਥੇ ਆਧੁਨਿਕ ਗੁਲਾਮ ਬ੍ਰਿਟੇਨ 'ਚ ਐਂਟਰ ਕਰਦੇ ਹਨ। ਇਸ ਅਧਿਐਨ ਦਾ ਸਿਰਲੇਖ, 'ਦਿ ਨੈਚਰ ਐਂਡ ਸਕੇਲ ਆਫ ਲੇਬਰ ਐਕਸਪਿਲੂਟੇਸ਼ਨ ਅਕਰੋਸ਼ ਆਲ ਸੈਕਟਰਜ਼ ਵਿਦਇਨ ਦਿ ਯੂਨਾਈਟੇਡ ਕਿੰਗਡਮ' ਹੈ।


Related News