ਗ੍ਰੇਟਰ ਨੋਇਡਾ : ਪਤਨੀ ਨੂੰ ਫੋਨ ਕਰ ਕਿਹਾ- 5 ਮਿੰਟ ''ਚ ਪਹੁੰਚ ਰਿਹਾ ਘਰ, ਸਵੇਰੇ ਮਿਲੀ ਲਾਸ਼

01/07/2020 11:17:35 AM

ਗ੍ਰੇਟਰ ਨੋਇਡਾ— ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਲੁੱਟ ਅਤੇ ਕਤਲ ਦੇ ਸਨਸਨੀਖੇਜ਼ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਗ੍ਰੇਟਰ ਨੋਇਡਾ ਵੈਸਟ 'ਚ ਮੰਗਲਵਾਰ ਸਵੇਰੇ ਇਕ ਲਾਸ਼ ਮਿਲੀ। ਲਾਸ਼ ਦੀ ਪਛਾਣ ਗੌੜ ਸਿਟੀ ਦੇ ਰਹਿਣ ਵਾਲੇ ਗੌਰਵ ਚੰਦੇਲ ਦੇ ਰੂਪ ਵਿਚ ਹੋਈ ਹੈ। ਗੌਰਵ ਚੰਦੇਲ ਦੇ ਪਰਿਵਾਰ ਨੇ ਸੋਮਵਾਰ ਦੇਰ ਰਾਤ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸਵੇਰੇ ਉਸ ਦੀ ਲਾਸ਼ ਮਿਲੀ। ਗੌਰਵ ਗੁਰੂਗ੍ਰਾਮ ਦੀ ਇਕ ਕੰਪਨੀ ਵਿਚ ਮੈਨੇਜਰ ਸਨ। ਉਹ ਆਪਣੇ ਦਫਤਰ ਤੋਂ ਘਰ ਪਰਤ ਰਹੇ ਸਨ ਤਾਂ ਬਦਮਾਸ਼ਾਂ ਨੇ ਗੌੜ ਸਿਟੀ ਵਿਚਾਲੇ ਪ੍ਰਥਲਾ ਚੌਕ ਨੇੜੇ ਉਨ੍ਹਾਂ ਨਾਲ ਲੁੱਟ-ਖੋਹ ਕੀਤੀ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਪਹਿਲਾਂ ਗੌਰਵ ਨੇ ਪ੍ਰਥਲਾ ਚੌਕ ਨੇੜੇ ਆਪਣੀ ਪਤਨੀ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ 5 ਮਿੰਟ 'ਚ ਪਹੁੰਚ ਰਹੇ ਹਨ ਪਰ 30-40 ਮਿੰਟ ਤਕ ਉਹ ਘਰ ਨਹੀਂ ਪੁੱਜੇ। ਉਨ੍ਹਾਂ ਦੀ ਪਤਨੀ ਨੇ ਫੋਨ ਵੀ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਪਰੇਸ਼ਾਨ ਘਰ ਵਾਲਿਆਂ ਨੇ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। 

ਨੋਇਡਾ ਦੇ ਐੱਸ. ਐੱਸ. ਪੀ. ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਗੌਰਵ ਨੂੰ ਬੰਧਕ ਬਣਾ ਕੇ ਮੋਬਾਇਲ, ਲੈਪਟਾਪ ਲੁੱਟ ਲਏ ਅਤੇ ਸਿਰ 'ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਗੌਰਵ ਦੇ ਪਰਿਵਾਰ ਦਾ ਕਹਿਣਾ ਹੈ ਕਿ ਥਾਣੇ ਵਿਚ ਰਿਪੋਰਟ ਲਿਖਵਾਉਣ ਤੋਂ ਬਾਅਦ ਪੁਲਸ ਨੇ ਗੌਰਵ ਦਾ ਪਤਾ ਲਾਉਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਪੁਲਸ ਨੂੰ ਸਰਗਰਮ ਨਾ ਦੇਖ ਕੇ ਪਰਿਵਾਰ ਵਾਲਿਆਂ ਨੇ ਖੁਦ ਹੀ ਸਵੇਰੇ ਗੌਰਵ ਦੀ ਤਲਾਸ਼ੀ ਸ਼ੁਰੂ ਕੀਤੀ। ਉਨ੍ਹਾਂ ਨੂੰ ਗੌਰਵ ਪ੍ਰਥਲਾ ਚੌਕ ਅਤੇ ਹਿੰਡਨ ਪੁਲ ਵਿਚਾਲੇ ਮ੍ਰਿਤਕ ਹਾਲਤ 'ਚ ਮਿਲੇ। ਉਨ੍ਹਾਂ ਦੀ ਗੱਡੀ ਉੱਥੇ ਨਹੀਂ ਸੀ ਅਤੇ ਉਨ੍ਹਾਂ ਦਾ ਮੋਬਾਇਲ ਅਤੇ ਲੈਪਟਾਪ ਬੈਗ ਵੀ ਨਹੀਂ ਸੀ।


Tanu

Content Editor

Related News