ਅਗਸਤਾ ਵੇਸਟਲੈਂਡ ਮਾਮਲੇ 'ਚ ਭਾਰਤ ਨੂੰ ਵੱਡਾ ਝਟਕਾ

Tuesday, Jan 09, 2018 - 03:11 AM (IST)

ਅਗਸਤਾ ਵੇਸਟਲੈਂਡ ਮਾਮਲੇ 'ਚ ਭਾਰਤ ਨੂੰ ਵੱਡਾ ਝਟਕਾ

ਨਵੀਂ ਦਿੱਲੀ —ਵੀ. ਵੀ. ਆਈ. ਪੀ. ਹੈਲੀਕਾਪਟਰ ਅਗਸਤਾ ਵੇਸਟਲੈਂਡ ਮਾਮਲੇ ਵਿਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਇਟਲੀ ਦੀ ਮਿਲਾਨ ਅਦਾਲਤ ਨੇ ਇਸ ਮਾਮਲੇ ਦੇ ਦੋ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਬੂਤਾਂ ਦੀ ਕਮੀ ਕਾਰਨ ਦੋਵਾਂ ਦੋਸ਼ੀਆਂ ਨੂੰ ਬਰੀ ਕੀਤਾ ਗਿਆ।
ਦੱਸਣਯੋਗ ਹੈ ਕਿ ਅਗਸਤਾ ਵੇਸਟਲੈਂਡ ਕੇਸ ਵਿਚ ਸੀ. ਬੀ. ਆਈ. ਨੇ ਸਾਬਕਾ ਆਈ. ਏ. ਐੱਫ. ਮੁਖੀ ਐੱਸ. ਪੀ. ਤਿਆਗੀ ਸਮੇਤ 9 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਸੀ। ਅਗਸਤਾ ਵੇਸਟਲੈਂਡ ਦੀ ਪੇਰੈਂਟ ਕੰਪਨੀ ਇਟਲੀ ਦੀ ਫਿਨਮੇਕਾਨਿਕਾ ਹੈ। ਇਸ ਕੰਪਨੀ ਨੇ 3600 ਕਰੋੜ ਰੁਪਏ ਵਿਚ 12 ਹੈਲੀਕਾਪਟਰਾਂ ਦਾ ਸੌਦਾ ਹਾਸਲ ਕੀਤਾ ਸੀ। 
ਜਾਂਚ ਤੋਂ ਬਚ ਰਿਹੈ ਦੁਬਈ ਦਾ ਕਾਰੋਬਾਰੀ “: ਈ. ਡੀ.-ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਕਿ ਦੁਬਈ ਦੀਆਂ ਦੋ ਕੰਪਨੀਆਂ ਦੇ ਇਕ  ਨਿਰਦੇਸ਼ਕ ਨੇ ਵੀ. ਵੀ. ਪੀ. ਹੈਲੀਕਾਪਟਰ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਜਾਂਚ ਵਿਚ ਸਹਿਯੋਗ ਨਹੀਂ ਕੀਤਾ ਅਤੇ ਉਕਤ ਕਾਰੋਬਾਰੀ ਜਾਂਚ ਤੋਂ ਬਚ ਰਿਹਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 11 ਜਨਵਰੀ ਦੀ ਮਿਤੀ ਤੈਅ ਕੀਤੀ ਹੈ।


Related News