ਮਹਾਕਾਲ ਦੇ ਭਗਤਾਂ ਲਈ ਵੱਡੀ ਖ਼ਬਰ : 6 ਦਸੰਬਰ ਤੋਂ ਗਰਭਗ੍ਰਹਿ ’ਚ ਚੜ੍ਹ ਸਕਣਗੇ ਜਲ ਅਤੇ ਦੁੱਧ

11/27/2021 1:50:59 PM

ਉਜੈਨ- ਬਾਬਾ ਮਹਾਕਾਲ ਦੇ ਭਗਤਾਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਮਹਾਕਾਲ ਦੇ ਭਗਤ ਗਰਭਗ੍ਰਹਿ ’ਚ ਪ੍ਰਵੇਸ਼ ਕਰ ਸਕਣਗੇ। ਮੰਦਰ ਦੀ ਪ੍ਰਬੰਧਨ ਕਮੇਟੀ ਅਨੁਸਾਰ, ਕੋਰੋਨਾ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। 6 ਦਸੰਬਰ ਤੋਂ ਪਹਿਲਾਂ ਦੀ ਤਰ੍ਹਾਂ ਗਰਭਗ੍ਰਹਿ ’ਚ ਦਰਸ਼ਨ ਮਿਲਣੇ ਸ਼ੁਰੂ ਹੋ ਜਾਣਗੇ। ਇਕ ਜਾਂ ਤਾਂ 2 ਦਿਨ ’ਚ ਇਸ ਲਈ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਉੱਥੇ ਹੀ ਯਾਤਰੀਆਂ ਦੀ ਸਹੂਲਤ ਲਈ ਬੱਸ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ।
ਉਜੈਨ ’ਚ ਸਥਿਤ ਬਾਬਾ ਮਹਾਕਾਲ ਦੇ ਮੰਦਰ ’ਚ ਦਰਸ਼ਨ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚਦੇ ਹਨ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ਾਂ ਤੋਂ ਕੋਰੋਨਾ ਦੇ ਨਵੇਂ ਰੂਪ ਦੇ ਖ਼ਤਰੇ ’ਤੇ ਬੈਠਕ ਕਰੇਗੀ ਦਿੱਲੀ ਸਰਕਾਰ : ਕੇਜਰੀਵਾਲ

ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ 2 ਸਾਲਾਂ ਤੋਂ ਮੰਦਰ ’ਚ ਆਉਣ ਵਾਲੇ ਭਗਤਾਂ ਨੂੰ ਕੋਰੋਨਾ ਨਿਯਮਾਂ ਦੇ ਅਧੀਨ ਹੀ ਬਾਹਰੋਂ ਦਰਸ਼ਨ ਕਰਵਾਏ ਜਾਂਦੇ ਸਨ। ਹੁਣ ਜਦੋਂ ਕਿ ਸ਼ਿਵਰਾਜ ਸਰਕਾਰ ਨੇ ਕੋਰੋਨਾ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ ਤਾਂ ਮੰਦਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਕਲੈਕਟਰ ਆਸ਼ੀਸ਼ ਸਿੰਘ ਨੇ ਆਮ ਸ਼ਰਧਾਲੂਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਗਰਭਗ੍ਰਹਿ ’ਚ ਪ੍ਰਵੇਸ਼ ਦੇਣ ਦਾ ਫ਼ੈਸਲਾ ਲਿਆ ਹੈ। ਇਸ ਅਨੁਸਾਰ, ਆਉਣ ਵਾਲੀ 6 ਦਸੰਬਰ ਤੋਂ ਸ਼ਰਧਾਲੂਆਂ ਨੂੰ ਗਰਭਗ੍ਰਹਿ ’ਚ ਕੋਰੋਨਾ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਪ੍ਰਵੇਸ਼ ਵਿਵਸਥਾ ਸੀ, ਉਸੇ ਦੇ ਅਨੁਰੂਪ ਪ੍ਰਵੇਸ਼ ਦਿੱਤਾ ਜਾਵੇਗਾ। ਮਹਾਕਾਲ ਮੰਦਰ ਦੇ ਗਰਭਗ੍ਰਹਿ ਦੇ ਦਰਸ਼ਨ ਕਰਨ ਦੀ ਵਿਵਸਥਾ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ, ਜਿੱਥੇ ਭਗਤਾਂ ਨੂੰ ਗਰਭਗ੍ਰਹਿ ’ਚ ਜਾ ਕੇ ਪੂਜਨ ਅਭਿਸ਼ੇਕ ਕਰਵਾਉਣ ਲਈ ਨਿਯਮ ਅਨੁਸਾਰ 1500 ਰੁਪਏ ਦੀ ਰਸੀਦ ਕਟਵਾਉਣੀ ਹੋਵੇਗੀ, ਜਦੋਂ ਕਿ ਆਮ ਦਰਸ਼ਨ ਅਤੇ ਜਲ ਚੜ੍ਹਾਉਣ ’ਤੇ ਕੋਈ ਫੀਸ ਨਹੀਂ ਲੱਗੇਗੀ। ਸ਼ਰਧਾਲੂ ਨਿਯਮ ਅਨੁਸਾਰ ਲਾਈਨ ’ਚ ਲੱਗ ਕੇ ਜਲ ਅਤੇ ਦੁੱਧ ਚੜ੍ਹਾ ਸਕਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News