ਗੈਲੇਂਟਰੀ ਮੈਡਲ ਜੇਤੂਆਂ ਲਈ ਵੱਡੀ ਖ਼ੁਸ਼ਖ਼ਬਰੀ, 37 ਸਾਲਾਂ ਬਾਅਦ AC ਟ੍ਰੇਨ ’ਚ ਮੁਫ਼ਤ ਯਾਤਰਾ ਦੀ ਸਹੂਲਤ ਬਹਾਲ
Saturday, Sep 19, 2026 - 08:06 AM (IST)
ਨੈਸ਼ਨਲ ਡੈਸਕ : ਦੇਸ਼ ਦੀ ਰੱਖਿਆ ਵਿਚ ਅਦੁੱਤੀ ਮਿਸਾਲ ਕਾਇਮ ਕਰਨ ਵਾਲੇ ਹਥਿਆਰਬੰਦ ਫੋਰਸਾਂ ਦੇ ਵੀਰਤਾ ਮੈਡਲ ਜੇਤੂਆਂ ਲਈ 37 ਸਾਲਾਂ ਬਾਅਦ ਰੇਲ ਯਾਤਰਾ ਵਿਚ ਵੱਡੀ ਸਹੂਲਤ ਬਹਾਲ ਹੋਈ ਹੈ। ਰੱਖਿਆ ਮੰਤਰਾਲਾ ਨੇ ਫੌਜ ਮੈਡਲ, ਨੇਵੀ ਮੈਡਲ ਅਤੇ ਹਵਾਈ ਫੌਜ ਮੈਡਲ (ਗੈਲੇਂਟਰੀ) ਪ੍ਰਾਪਤ ਕਰਨ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਭਾਰਤੀ ਰੇਲ ਵਿਚ ਫਰਸਟ ਕਲਾਸ, ਸੈਕਿੰਡ ਏ. ਸੀ. ਅਤੇ ਏ. ਸੀ. ਚੇਅਰ ਕਾਰ ਵਿਚ ਉਮਰ ਭਰ ਮੁਫ਼ਤ ਯਾਤਰਾ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : Reel ਦੇਖ ਕੇ ਆਰਡਰ ਕਰ 'ਤਾ ਸੋਲਰ ਪੈਨਲ, ਫਿਰ ਵਪਾਰੀ ਨਾਲ ਹੋ ਗਈ 19.35 ਲੱਖ ਰੁਪਏ ਦੀ ਠੱਗੀ
ਇਹ ਸਹੂਲਤ ਇਕ ਸਾਥੀ ਦੇ ਨਾਲ ਮਿਲੇਗੀ। ਮੈਡਲ ਜੇਤੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ/ਪਤਨੀ ਨੂੰ ਦੁਬਾਰਾ ਵਿਆਹ ਕਰਵਾਉਣ ਤੱਕ ਅਤੇ ਅਣਵਿਆਹੇ ਮਰਨ ਉਪਰੰਤ ਜੇਤੂ ਦੇ ਮਾਤਾ-ਪਿਤਾ ਨੂੰ ਵੀ ਇਹ ਲਾਭ ਮਿਲੇਗਾ। ਪੁਲਸ ਵੀਰਤਾ ਮੈਡਲ ਜੇਤੂਆਂ ਨੂੰ 1989 ਤੋਂ ਇਹ ਸਹੂਲਤ ਮਿਲ ਰਹੀ ਸੀ, ਜਦੋਂਕਿ ਹਥਿਆਰਬੰਦ ਫੋਰਸਾਂ ਦੇ ਮੈਡਲ ਜੇਤੂ ਇਸ ਤੋਂ ਵਾਂਝੇ ਸਨ। ਮਾਰਚ 2026 ਵਿਚ ਮਨਜ਼ੂਰੀ ਤੋਂ ਬਾਅਦ ਫੌਜ ਦੇ ਹੈੱਡਕੁਆਰਟਰ ਨੇ ਇਸ ਹਫ਼ਤੇ ਇਸ ’ਤੇ ਅਮਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
