''ਚੱਕਰ'' ਪੁਰਸਕਾਰ ਜੇਤੂਆਂ ਲਈ ਵੱਡੀ ਖੁਸ਼ਖ਼ਬਰੀ, ਵੰਦੇ ਭਾਰਤ ਸਣੇ ਹੁਣ ਸਾਰੀਆਂ ਟ੍ਰੇਨਾਂ ''ਚ ਕਰ ਸਕਣਗੇ ਮੁਫ਼ਤ ਯਾਤਰਾ
Thursday, Nov 26, 2026 - 07:39 AM (IST)
ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਨੇ ‘ਚੱਕਰ’ ਸ਼੍ਰੇਣੀ ਦੇ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁਫਤ ਰੇਲ ਯਾਤਰਾ ਦੀ ਸਹੂਲਤ ਦਾ ਵਿਸਤਾਰ ਕਰ ਦਿੱਤਾ ਹੈ। ਹੁਣ ਇਹ ਪੁਰਸਕਾਰ ਜੇਤੂ ਵੰਦੇ ਭਾਰਤ ਸਮੇਤ ਦੇਸ਼ ਦੀਆਂ ਸਾਰੀਆਂ ਟਰੇਨਾਂ ਵਿਚ ਮੁਫਤ ਯਾਤਰਾ ਕਰ ਸਕਣਗੇ। ਹਾਲਾਂਕਿ ਇਸ ਸਹੂਲਤ ਤਹਿਤ ਉਨ੍ਹਾਂ ਦੇ ਮੌਜੂਦਾ ਯਾਤਰਾ ਅਧਿਕਾਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਜਾਂ ਸਾਜ਼ਿਸ਼? 8 ਸਾਲ ਬਾਅਦ ਸਾਬਕਾ ਰਾਜਦੂਤ ਨੇ ਦੱਸੀ ਦੁਬਈ 'ਚ ਉਸ ਰਾਤ ਦੀ ਪੂਰੀ ਕਹਾਣੀ
ਭਾਰਤੀ ਫੌਜ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਰਾਹੀਂ ਦੱਸਿਆ ਕਿ ਰੇਲ ਮੰਤਰਾਲਾ ਨੇ ਰੱਖਿਆ ਮੰਤਰਾਲਾ ਨਾਲ ਸਲਾਹ-ਮਸ਼ਵਰਾ ਕਰ ਕੇ ਭਲਾਈ ਸਬੰਧੀ ਇਹ ਅਹਿਮ ਫੈਸਲਾ ਲਿਆ ਹੈ। ਇਹ ਪਹਿਲ ਦੇਸ਼ ਦੇ ਬਹਾਦਰ ਜਵਾਨਾਂ ਦੀ ਹਿੰਮਤ, ਕੁਰਬਾਨੀ ਅਤੇ ਸੇਵਾ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਨਾਲ-ਨਾਲ ਰਾਸ਼ਟਰ ਲਈ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
