ਪ੍ਰਦੂਸ਼ਣ 'ਤੇ 'ਨਕੇਲ', ਦਿੱਲੀ 'ਚ ਅੱਜ ਤੋਂ GRAP ਲਾਗੂ, ਜਾਣੋ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ

Sunday, Oct 01, 2023 - 12:59 PM (IST)

ਪ੍ਰਦੂਸ਼ਣ 'ਤੇ 'ਨਕੇਲ', ਦਿੱਲੀ 'ਚ ਅੱਜ ਤੋਂ GRAP ਲਾਗੂ, ਜਾਣੋ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ

ਨਵੀਂ ਦਿੱਲੀ- ਸਰਦੀਆਂ ਦੇ ਦਸਤਕ ਨਾਲ ਹੀ ਦਿੱਲੀ-NCR 'ਚ ਪ੍ਰਦੂਸ਼ਣ ਦਾ ਪੱਧਰ ਵੀ ਵੱਧਣ ਲੱਗਾ ਹੈ। ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਅੱਜ ਯਾਨੀ ਕਿ 1 ਅਕਤੂਬਰ ਤੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਲਾਗੂ ਕਰ ਦਿੱਤਾ ਹੈ। GRAP ਸਰਦੀਆਂ ਦੇ ਮੌਸਮ ਦੌਰਾਨ ਦਿੱਲੀ-NCR 'ਚ ਲਾਗੂ ਕੀਤੇ ਗਏ ਹਵਾ ਪ੍ਰਦੂਸ਼ਣ ਵਿਰੋਧੀ ਉਪਾਵਾਂ ਦਾ ਇਕ ਸਮੂਹ ਹੈ। ਹਵਾ ਖਰਾਬ ਹੋਣ ਦੇ ਪੂਰਵ ਅਨੁਮਾਨ ਨਾਲ ਹੀ GRAP ਨੂੰ ਲੈ ਕੇ ਸਰਕਾਰ ਮੀਟਿੰਗ ਵੀ ਕਰੇਗੀ। ਹਵਾ ਗੁਣਵੱਤਾ ਯਾਨੀ ਕਿ ਏਅਰ ਕੁਆਲਿਟੀ ਖਰਾਬ ਨਾ ਹੋਵੇ ਇਸ ਲਈ ਕੇਜਰੀਵਾਲ ਸਰਕਾਰ 'ਵਿੰਟਰ ਐਕਸ਼ਨ ਪਲਾਨ' ਤਿਆਰ ਕਰ ਲਿਆ ਹੈ। ਕੇਜਰੀਵਾਲ ਵਲੋਂ 15 ਸੂਤਰੀ ਵਿੰਟਰ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-  ਵਰ੍ਹਿਆਂ ਬਾਅਦ ਸੱਚ ਹੋਇਆ ਸੀ ਸੁਫ਼ਨਾ, ਕਿਸਮਤ 'ਚ ਲਿਖਿਆ ਸੀ ਕਾਲ, ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ

ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM), ਦਿੱਲੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ ਪਿਛਲੇ ਸਾਲ ਅਤੇ ਫਿਰ ਜੁਲਾਈ ਵਿਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਵਿਚ ਮਹੱਤਵਪੂਰਨ ਬਦਲਾਅ ਕੀਤੇ ਸਨ। ਪ੍ਰਦੂਸ਼ਣ ਖ਼ਿਲਾਫ਼ ਜੰਗ ਲਈ ਦਿੱਲੀ ਫਿਰ ਤੋਂ ਤਿਆਰ ਹੈ।

ਦੱਸ ਦੇਈਏ ਕਿ 0 ਤੋਂ 50 ਦੇ ਵਿਚਕਾਰ AQI ਚੰਗਾ, 51 ਤੋਂ 100 'ਤਸੱਲੀਬਖਸ਼', 101 ਤੋਂ 200 'ਦਰਮਿਆਨਾ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ' ਅਤੇ 401 ਤੋਂ 500 ਵਿਚਕਾਰ AQI ਨੂੰ 'ਗੰਭੀਰ' ਮੰਨਿਆ ਜਾਂਦਾ ਹੈ। GRAP ਪਹਿਲੇ ਪੜਾਅ ਨੂੰ ਸਰਗਰਮ ਕੀਤਾ ਜਾਵੇਗਾ ਜਦੋਂ ਏਅਰ ਕੁਆਲਿਟੀ ਇੰਡੈਕਸ ਯਾਨੀ AQI ਦੇ 200 ਤੋਂ ਵੱਧ ਹੋਣ ਦਾ ਪੂਰਵ ਅਨੁਮਾਨ ਹੋਵੇਗਾ।

ਇਨ੍ਹਾਂ ਚੀਜ਼ਾਂ 'ਤੇ ਅੱਜ ਰਹੇਗੀ ਰੋਕ

ਦਿੱਲੀ 'ਚ ਅੱਜ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ।
ਜੇਕਰ ਕਿਸੇ ਗੱਡੀ ਵਿਚੋਂ ਧੂੰਆਂ ਨਿਕਲਦਾ ਵਿਖਾਈ ਦਿੰਦਾ ਹੈ ਤਾਂ ਤੁਰੰਤ ਕਾਰਵਾਈ ਹੋਵੇਗੀ।
ਖੁੱਲ੍ਹੇ ਵਿਚ ਕੂੜਾ ਸਾੜਿਆ ਜਾਂ ਅੱਗ ਲਾਈ ਤਾਂ ਹੋਵੇਗਾ ਐਕਸ਼ਨ।
ਐਮਰਜੈਂਸੀ ਵਿਚ ਹੀ ਕਰ ਸਕੋਗੇ ਡੀਜ਼ਲ ਜਨਰੇਟਰ ਦਾ ਇਸਤੇਮਾਲ।
ਖੁੱਲ੍ਹੇ ਵਿਚ ਨਿਰਮਾਣ ਸਮੱਗਰੀ ਦੀ ਲੋਡਿੰਗ ਨਹੀਂ ਕਰ ਸਕੋਗੇ।

ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ

GRAP ਨੂੰ ਚਾਰ ਸ਼੍ਰੇਣੀਆਂ 'ਚ ਲਾਗੂ ਕੀਤਾ ਗਿਆ ਹੈ-

ਪੜਾਅ 1-AQI ਪੱਧਰ 201 ਤੋਂ 300 ਦੇ ਵਿਚਕਾਰ
ਪੜਾਅ 2-AQI ਪੱਧਰ 301 ਤੋਂ 400 ਦੇ ਵਿਚਕਾਰ
ਪੜਾਅ 3-AQI ਪੱਧਰ 401 ਤੋਂ 450 ਦੇ ਵਿਚਕਾਰ
ਪੜਾਅ 4-AQI ਪੱਧਰ 450 ਤੋਂ ਉੱਪਰ

GRAP ਦੇ 4 ਪੜਾਅ, ਉਨ੍ਹਾਂ 'ਚ ਕੀ ਹੋਵੇਗਾ

ਪੜਾਅ-1 (AQI 201-300)

ਸਿਰਫ ਐਮਰਜੈਂਸੀ ਲਈ ਡੀਜ਼ਲ ਜਨਰੇਟਰ।
ਨਿਰਮਾਣ ਸਥਾਨਾਂ 'ਤੇ ਐਂਟੀ ਸਮੋਗ ਗਨ ਵਰਗੇ ਉਪਾਅ।
ਸਿਵਲ ਏਜੰਸੀਆਂ ਮਸ਼ੀਨਾਂ ਨਾਲ ਸਫ਼ਾਈ ਕਰਨਗੀਆਂ।
ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ।

ਪੜਾਅ-2 (AQI 301-400)

ਪ੍ਰਾਈਵੇਟ ਵਾਹਨਾਂ ਨੂੰ ਘੱਟ ਕਰਨ ਲਈ ਪਾਰਕਿੰਗ ਫੀਸਾਂ 'ਚ ਵਾਧਾ।
CNG/ਇਲੈਕਟ੍ਰਿਕ ਬੱਸਾਂ, ਮੈਟਰੋ ਸੇਵਾ 'ਚ ਵਾਧਾ।
ਸੁਰੱਖਿਆ ਗਾਰਡਾਂ ਨੂੰ ਇਲੈਕਟ੍ਰਿਕ ਹੀਟਰ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ-  30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ ਬੇਰਹਿਮ ਮੌਤ

ਪੜਾਅ-3 (AQI 401-450)

ਜਨਤਕ ਆਵਾਜਾਈ ਵਧਾਉਣ ਦੇ ਨਾਲ-ਨਾਲ ਪੀਕ ਅਤੇ ਆਫ-ਪੀਕ ਘੰਟਿਆਂ 'ਚ ਵੱਖ-ਵੱਖ ਕਿਰਾਏ ਲਾਗੂ ਕਰਨਾ।
ਜ਼ਰੂਰੀ ਪ੍ਰਾਜੈਕਟਾਂ ਤੋਂ ਇਲਾਵਾ ਹੋਰ ਉਸਾਰੀ 'ਤੇ ਪਾਬੰਦੀ।
BS-3 ਪੈਟਰੋਲ ਅਤੇ BS-4 ਡੀਜ਼ਲ ਕਾਰਾਂ 'ਤੇ ਪਾਬੰਦੀ ਲੱਗ ਸਕਦੀ ਹੈ।

ਪੜਾਅ-4 (450 ਤੋਂ ਵੱਧ AQI)

ਦਿੱਲੀ 'ਚ ਜ਼ਰੂਰੀ ਵਸਤਾਂ ਤੋਂ ਇਲਾਵਾ ਡੀਜ਼ਲ ਵਾਲੇ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ
50% ਸਟਾਫ ਘਰ ਤੋਂ ਕੰਮ ਕਰੇਗਾ (ਸੂਬਾ ਸਰਕਾਰ 'ਤੇ ਨਿਰਭਰ ਕਰਦਾ ਹੈ)
ਸਕੂਲਾਂ, ਕਾਲਜਾਂ ਅਤੇ ਵਾਹਨਾਂ ਨੂੰ ਔਡ-ਈਵਨ ਆਧਾਰ 'ਤੇ ਚਲਾਉਣ ਦਾ ਫੈਸਲਾ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News