ਅਗਸਤਾ ਹੈਲੀਕਾਪਟਰ ਕੇਸ 'ਚ ਰਾਜੀਵ ਸਕਸੈਨਾ ਨੂੰ ਮਿਲੀ ਜ਼ਮਾਨਤ
Monday, Feb 25, 2019 - 04:23 PM (IST)

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਲਗਭਗ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰਾਜੀਵ ਸਕਸੈਨਾ ਨੂੰ ਅੱਜ ਭਾਵ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ।ਸੀਨੀਅਰ ਜੱਜ ਅਰਵਿੰਦ ਕੁਮਾਰ ਨੇ 5 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਰਾਸ਼ੀ ਦੇ ਦੋ ਮੁਚੱਲਕੇ ਜਮਾਂ ਕਰਨ 'ਤੇ ਸਕਸੈਨਾ ਨੂੰ ਰਾਹਤ ਦਿੱਤੀ। ਅਦਾਲਤ ਨੇ ਸਕਸੈਨਾ 'ਤੇ ਕੁਝ ਸ਼ਰਤਾਂ ਵੀ ਲਾਈਆਂ ਅਤੇ ਕਿਹਾ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਅਤੇ ਜਦੋਂ ਵੀ ਬੁਲਾਇਆ ਜਾਏਗਾ, ਉਹ ਜਾਂਚ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਉਹ ਵਿਦੇਸ਼ ਨਹੀਂ ਜਾਣਗੇ।
ਜ਼ਿਕਰਯੋਗ ਹੈ ਕਿ ਦੁਬਈ ਸਥਿਤ 'ਯੂ. ਐੱਚ. ਵਾਈ. ਸਕਸੈਨਾ' ਅਤੇ ਮੈਟ੍ਰਿਕਸ ਹੋਲਡਿੰਗਜ਼ ਦੇ ਡਾਇਰੈਕਟਰ ਸਕਸੈਨਾ ਅਗਸਤਾ ਵੈਸਟਲੈਂਡ ਕੇਸ 'ਚ ਈ ਡੀ ਵੱਲੋਂ ਦਾਇਰ ਦੋਸ਼ ਪੱਤਰ 'ਚ ਨਾਮਜ਼ਦ ਦੋਸ਼ੀਆਂ 'ਚ ਸ਼ਾਮਿਲ ਹੈ।