ਰਿਟਾਇਰਡ ਫ਼ੌਜੀ ਦਾਦੇ ਨੇ ਪੈਨਸ਼ਨ ਦੇਣ ਤੋਂ ਕੀਤਾ ਇਨਕਾਰ, ਪੋਤੇ ਨੇ ਕੁੱਟ-ਕੁੱਟ ਕੀਤਾ ਕਤਲ

Thursday, Sep 05, 2024 - 03:17 PM (IST)

ਨਵੀਂ ਦਿੱਲੀ- ਇਕ ਬਜ਼ੁਰਗ ਦਾ ਉਸ ਦੇ ਪੋਤੇ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 93 ਸਾਲਾ ਬਜ਼ੁਰਗ ਨੇ ਆਪਣੇ ਪੋਤੇ ਨੂੰ ਪੈਨਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ ਤੋਂ ਗੁੱਸੇ ਪੋਤੇ ਨੇ ਲਾਠੀ ਨਾਲ ਕੁੱਟ-ਕੁੱਟ ਕੇ ਆਪਣੇ ਦਾਦੇ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਲਈ ਤੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਬਜ਼ੁਰਗ ਦੀ ਪਛਾਣ ਹੌਲਦਾਰ ਭੋਜਰਾਜ ਵਜੋਂ ਹੋਈ, ਜਿਨ੍ਹਾਂ ਨੇ 1962 'ਚ ਚੀਨ ਖ਼ਿਲਾਫ਼ ਅਤੇ 1965 'ਚ ਪਾਕਿਸਤਾਨ ਖ਼ਿਲਾਫ਼ ਲੜੀ ਸੀ। 1985 'ਚ ਸੇਵਾਮੁਕਤ ਹੋਣ ਤੋਂ ਬਾਅਦ ਉਹ ਆਜ਼ਾਦਪੁਰ ਪਿੰਡ 'ਚ ਰਹਿ ਰਹੇ ਸਨ। ਬੁੱਧਵਾਰ ਨੂੰ ਉਨ੍ਹਾਂ ਨੇ ਪੋਤੇ ਨੂੰ ਆਪਣੀ ਪੈਨਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਗੱਲ ਤੋਂ ਨਾਰਾਜ਼ ਪੋਤੇ ਨੇ ਆਪਣੇ ਦਾਦੇ ਦੀ ਕੁੱਟਮਾਰ ਕਰ ਦਿੱਤੀ। ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਭੋਜਰਾਜ ਆਪਣੀ ਪੈਨਸ਼ਨ ਦਾ ਅੱਧਾ ਹਿੱਸਾ ਛੋਟੇ ਬੇਟੇ ਜੈਵੀਰ ਨੂੰ ਅਤੇ ਅੱਧਾ ਹਿੱਸਾ ਪੋਤੇ ਪ੍ਰਦੀਪ ਦੀ ਪਤਨੀ ਨੂੰ ਦਿੰਦਾ ਸੀ ਪਰ ਪ੍ਰਦੀਪ ਚਾਹੁੰਦਾ ਸੀ ਕਿ ਜੋ ਹਿੱਸਾ ਉਸ ਦੀ ਪਤਨੀ ਨੂੰ ਦਿੱਤਾ ਜਾਂਦਾ ਹੈ, ਉਹ ਉਸ ਨੂੰ ਮਿਲਣਾ ਚਾਹੀਦਾ। ਇਸ ਗੱਲ ਨੂੰ ਲੈ ਕੇ ਦਾਦੇ ਅਤੇ ਪੋਤੇ 'ਚ ਵਿਵਾਦ ਹੋ ਗਿਆ। ਦੋਸ਼ ਹੈ ਕਿ ਪ੍ਰਦੀਪ ਨੇ ਪਹਿਲੇ ਦਾਦੇ ਦੇ ਕੱਪੜੇ ਉਤਾਰੇ, ਫਿਰ ਲਾਠੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੇਹੋਸ਼ ਕੇ ਡਿੱਗ ਗਏ। ਪੀੜਤ ਭੋਜਰਾਜ ਦਾ ਛੋਟਾ ਬੇਟੇ ਜੈਵੀਰ ਨੇ ਪਿਤਾ ਨੂੰ ਅਜਿਹੀ ਹਾਲਤ 'ਚ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਤੁਰੰਤ ਹੀ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਦੋਸ਼ੀ ਪ੍ਰਦੀਪ ਫਰਾਰ ਹੈ। ਪੁਲਸ ਵਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News