ਦਾਦਾ, ਪਿਤਾ ਤੇ ਚਾਚਾ ਵਲੋਂ ਨਾਬਾਲਿਗ ਨਾਲ ਜਬਰ-ਜ਼ਨਾਹ, 2 ਮਹੀਨਿਆਂ ਦੀ ਹੋਈ ਗਰਭਵਤੀ

Saturday, Dec 28, 2024 - 04:17 PM (IST)

ਦਾਦਾ, ਪਿਤਾ ਤੇ ਚਾਚਾ ਵਲੋਂ ਨਾਬਾਲਿਗ ਨਾਲ ਜਬਰ-ਜ਼ਨਾਹ, 2 ਮਹੀਨਿਆਂ ਦੀ ਹੋਈ ਗਰਭਵਤੀ

ਔਰੇਈਆ : ਯੂ. ਪੀ. ਦੇ ਔਰੇਈਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਸ਼ਾਮ ਆਪਣੀ ਮਾਸੀ ਨਾਲ ਬਿਧੂਨਾ ਥਾਣੇ ਪਹੁੰਚੀ 12 ਸਾਲ ਦੀ ਇਕ ਨਾਬਾਲਿਗ ਕੁੜੀ ਨੇ ਆਪਣੇ ਦਾਦਾ, ਪਿਤਾ ਤੇ ਚਾਚਾ ’ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੌਰਾਨ ਉਸ ਨੇ ਪੁਲਸ ਨੂੰ 2 ਮਹੀਨਿਆਂ ਦੀ ਗਰਭਵਤੀ ਹੋਣ ਬਾਰੇ ਵੀ ਦੱਸਿਆ ਹੈ। ਕੁੜੀ ਦਾ 40 ਸਾਲਾ ਪਿਤਾ ਬਿਧੂਨਾ ਇਲਾਕੇ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਕਿਸਾਨ ਹੈ। ਇਸ ਤੋਂ ਇਲਾਵਾ ਦਾਦਾ (60) ਅਤੇ ਚਾਚਾ (35) ਬੱਕਰੀਆਂ ਚਰਾਉਂਦੇ ਹਨ।

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ, ਦਾਦਾ ਤੇ ਚਾਚਾ ਉਸ ਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਦੇ ਸਨ, ਜਿਸ ਕਾਰਨ ਮਾਂ ਉਸ ਨੂੰ ਆਪਣੇ ਨਾਲ ਦਿੱਲੀ ਲੈ ਗਈ ਸੀ। ਕੁਝ ਸਮਾਂ ਪਹਿਲਾਂ ਪਿਤਾ ਤੇ ਚਾਚਾ ਦਿੱਲੀ ਪਹੁੰਚੇ ਅਤੇ ਉਸ ਨੂੰ ਆਪਣੇ ਨਾਲ ਪਿੰਡ ਲੈ ਆਏ। ਦੋਸ਼ ਹੈ ਕਿ ਕਰੀਬ ਇਕ ਸਾਲ ਤੋਂ ਦਾਦਾ, ਚਾਚਾ ਤੇ ਪਿਤਾ ਉਸ ਨੂੰ ਇਕੱਲੀ ਵੇਖ ਕੇ ਜਬਰ-ਜ਼ਨਾਹ ਕਰਨ ਲੱਗ ਪਏ। ਕਿਸੇ ਨੂੰ ਕੁਝ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਕਾਰਨ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਅਤੇ ਸਭ ਕੁਝ ਸਹਿੰਦੀ ਰਹੀ। ਪੁਲਸ ਦੇ ਵਧੀਕ ਸੁਪਰਡੈਂਟ ਅਲੋਕ ਮਿਸ਼ਰਾ ਨੇ ਦੱਸਿਆ ਕਿ ਪੁਲਸ ਨੇ ਪਿਤਾ ਤੇ ਚਾਚਾ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News