ਪੋਤੇ ਨੂੰ ਕੋਰੋਨਾ ਤੋਂ ਬਚਾਉਣ ਲਈ ਦਾਦਾ-ਦਾਦੀ ਨੇ ਟਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
Monday, May 03, 2021 - 10:16 AM (IST)
ਕੋਟਾ- ਰਾਜਸਥਾਨ ਦੇ ਕੋਟਾ ਜ਼ਿਲ੍ਹੇ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਬਜ਼ੁਰਗ ਜੋੜੇ ਨੇ ਕਥਿਤ ਤੌਰ ’ਤੇ ਚੱਲਦੀ ਟਰੇਨ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਬਜ਼ੁਰਗ ਜੋੜੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਇਨਫੈਕਸ਼ਨ ਉਨ੍ਹਾਂ ਦੇ ਪੋਤੇ ਅਤੇ ਨੂੰਹ ਨੂੰ ਹੋ ਸਕਦਾ ਹੈ। ਪੁਲਸ ਨੇ ਦੱਸਿਆ ਕਿ ਹੀਰਾਲਾਲ ਬੈਰਵਾ (75) ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀਬਾਈ (70) ਆਪਣੇ 18 ਸਾਲ ਦੇ ਪੋਤੇ ਅਤੇ ਨੂੰਹ ਦੇ ਨਾਲ ਸ਼ਹਿਰ ਦੇ ਪੁਰੋਹਿਤ ਜੀ ਦੀ ਟੱਪਰੀ ਇਲਾਕੇ ਵਿਚ ਰਹਿੰਦੇ ਸਨ। ਉਨ੍ਹਾਂ ਦੇ ਪੁੱਤਰ ਦੀ 8 ਸਾਲ ਪਹਿਲਾਂ ਮੌਤ ਹੋ ਚੁਕੀ ਹੈ।
ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ
ਰੇਲਵੇ ਕਾਲੋਨੀ ਥਾਣੇ ਦੇ ਸਬ ਇੰਸਪੈਕਟਰ ਰਮੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਬਜ਼ੁਰਗ ਜੋੜੇ ਦੇ 29 ਅਪ੍ਰੈਲ ਨੂੰ ਪੀੜਤ ਹੋਣ ਦੀ ਪੁਸ਼ਟੀ ਹੋਈ ਅਤੇ ਉਸ ਦੇ ਬਾਅਦ ਦੋਵੇਂ ਏਕਾਂਤਵਾਸ 'ਚ ਸਨ। ਦੋਹਾਂ ਨੇ ਐਤਵਾਰ ਸਵੇਰੇ ਚੰਬਲ ਓਵਰਬਰਿੱਜ ਕੋਲ ਰੇਲਵੇ ਲਾਈਨ 'ਤੇ ਦਿੱਲੀ-ਮੁੰਬਈ ਅਪ ਟਰੈਕ 'ਤੇ ਟਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ। ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਕੋਰੋਨਾ : ਪਰਿਵਾਰ ਨੇ ਛੱਡਿਆ ਸਾਥ ਤਾਂ 18 ਘੰਟਿਆਂ ਬਾਅਦ ਪੁਲਸ ਨੇ ਕਰਵਾਇਆ ਅੰਤਿਮ ਸੰਸਕਾਰ