GPS ਸਹਾਰੇ ਚੱਲ ਰਹੀ ਕਾਰ ਪੁਲ ਤੋਂ ਡਿੱਗੀ, 3 ਦੀ ਮੌ.ਤ

Sunday, Nov 24, 2024 - 01:30 PM (IST)

GPS ਸਹਾਰੇ ਚੱਲ ਰਹੀ ਕਾਰ ਪੁਲ ਤੋਂ ਡਿੱਗੀ, 3 ਦੀ ਮੌ.ਤ

ਬਰੇਲੀ (ਵਾਰਤਾ)- ਨਿਰਮਾਣ ਅਧੀਨ ਪੁਲ ਤੋਂ ਰਾਮਗੰਗਾ ਨਦੀ 'ਚ ਕਾਰ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਬਦਾਊਂ ਦਾਤਾਗੰਜ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰ ਅਤੇ ਤਿੰਨ ਸਵਾਰਾਂ ਨੂੰ ਨਦੀ 'ਚੋਂ ਬਾਹਰ ਕੱਢਿਆ। ਹਾਦਸੇ 'ਚ ਤਿੰਨਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਕਰੀਬ 10  ਵਜੇ ਤਿੰਨ ਕਾਰ ਸਵਾਰ ਬਰੇਲੀ ਤੋਂ ਦਾਤਾਗੰਜ ਜ਼ਿਲ੍ਹਾ ਬਦਾਊਂ ਜਾ ਰਹੇ ਸਨ। 

ਰਸਤੇ ਦਾ ਪਤਾ ਲਗਾਉਣ ਲਈ ਜੀਪੀਐੱਸ ਨੇਵੀਗੇਸ਼ਨ ਕੀਤਾ ਗਿਆ ਸੀ। ਫਰੀਦਪੁਰ ਥਾਣਾ ਖੇਤਰ ਖੱਲਪੁਰ ਦਾਤਾਗੰਜ ਮਾਰਗ 'ਤੇ ਬਣ ਰਹੇ ਰਾਮਗੰਗਾ ਪੁਲ 'ਤੇ ਹਾਦਸਾ ਹੋਇਆ ਹੈ। ਹੜ੍ਹ ਕਾਰਨ ਇਸ ਪੁਲ ਦਾ ਅਗਲਾ ਹਿੱਸਾ ਨਦੀ 'ਚ ਰੁੜ੍ਹ ਗਿਆ ਸੀ ਪਰ ਜੀਪੀਐੱਸ ਨੇਵੀਗੇਸ਼ਨ 'ਚ ਇਸ ਦਾ ਅਪਡੇਟ ਨਹੀਂ ਕੀਤਾ ਗਿਆ ਸੀ। ਜਿਸ ਨਾਲ ਆਪਣੀ ਰਫ਼ਤਾਰ ਨਾਲ ਚੱਲ ਰਹੇ ਕਾਰ ਸਵਾਰ ਪੁਲ ਤੋਂ ਹੇਠਾਂ ਡਿੱਗ ਗਏ ਅਤੇ ਵੱਡਾ ਹਾਦਸਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਵਾਲੀ ਸੰਸਥਾ ਨੇ ਪੁਲ 'ਤੇ ਸੰਕੇਤਕ ਅਤੇ ਬੈਰੀਕੇਡ ਨਹੀਂ ਲਗਾਏ ਸਨ। ਜੀਪੀਐੱਸ 'ਚ ਅਪਡੇਟ ਨਹੀਂ ਹੋਣ ਅਤੇ ਬੈਰੀਕੇਡ ਆਦਿ ਨਾ ਲੱਗਣ ਨਾਲ ਵੱਡਾ ਹਾਦਸਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News