ਮਹਿਬੂਬਾ ਨੂੰ ਇਕ ਹੋਰ ਝਟਕਾ, ਸਰਕਾਰੀ ਬੰਗਲਾ ਕਰਨਾ ਹੋਵੇਗਾ ਜਲਦੀ ਖਾਲੀ

Tuesday, Jun 26, 2018 - 02:29 PM (IST)

ਮਹਿਬੂਬਾ ਨੂੰ ਇਕ ਹੋਰ ਝਟਕਾ, ਸਰਕਾਰੀ ਬੰਗਲਾ ਕਰਨਾ ਹੋਵੇਗਾ ਜਲਦੀ ਖਾਲੀ

ਸ਼੍ਰੀਨਗਰ— 'ਪੀਪਲਜ਼ ਡੈਮੋਕ੍ਰੇਟਿਕ ਪਾਰਟੀ' ਦੀ ਪ੍ਰਧਾਨ ਅਤੇ ਭਾਜਪਾ-ਪੀ.ਡੀ.ਪੀ. ਗੱਠਜੋੜ ਸਰਕਾਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਨਵੀਂ ਦਿੱਲੀ ਸਥਿਤ ਸੀ.ਐੈੱਮ. ਰਿਹਾਇਸ਼ ਬੰਗਲਾ ਖਾਲੀ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮਹਿਬੂਬਾ ਨੂੰ ਸਵੇਰੇ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਵਿਲਾ ਚੋਂ ਆਪਣਾ ਨਿੱਜੀ ਸਮਾਨ ਹਟਵਾ ਲੈਣ। 5 ਅਕਬਰ ਰੋਡ, ਜੰਮੂ ਕਸ਼ਮੀਰ ਦੇ ਸੀ.ਐੈੱਮ. ਦਾ ਸਰਕਾਰੀ ਰਿਹਾਇਸ਼ ਹੈ। ਨੋਟਿਸ ਮਿਲਣ ਤੋਂ ਬਾਅਦ ਸੀ.ਐੈੱਮ. ਨੇ ਆਪਣੇ ਨਜ਼ਦੀਕੀ ਸਹਿਯੋਗੀਆਂ ਦੀ ਬੈਠਕ ਵੀ ਬੁਲਾਈ ਹੈ ਕਿਉਂਕਿ ਮਹਿਬੂਬਾ ਨੂੰ ਕੇਂਦਰ ਸਰਕਾਰ ਨੇ ਇਸ ਵਜ੍ਹਾ ਦੇ ਰਵੱਈਏ ਦੀ ਉਮੀਦ ਨਹੀਂ ਸੀ।

PunjabKesari
ਇਹ ਸਾਰੀ ਘਟਨਾਕ੍ਰਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜੰਮੂ ਰੈਲੀ ਦੇ ਦੋ ਦਿਨ ਤੋਂ ਬਾਅਦ ਹੋਈ ਹੈ। ਰੈਲੀ 'ਚ ਅਮਿਤ ਸ਼ਾਹ ਨੇ ਭਾਜਪਾ-ਪੀ.ਡੀ.ਪੀ. ਸਰਕਾਰ ਟੁੱਟਣ ਦਾ ਸਾਰਾ ਭਾਂਡਾ ਪੀ.ਡੀ.ਪੀ. ਦੇ ਸਿਰ ਭੰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸੂਬੇ 'ਚ ਵਿਕਾਸ ਨਹੀਂ ਹੋ ਸਕਿਆ ਅਤੇ ਭ੍ਰਿਸ਼ਟਾਚਾਰ ਵਧਿਆ ਅਤੇ ਇਸ ਦਾ ਸਾਰਾ ਜਿੰਮਾ ਪੀ.ਡੀ.ਪੀ. ਦਾ ਹੈ। ਕੇਂਦਰ ਵੱਲੋਂ ਮਹਿਬੂਬਾ ਨੂੰ ਜਲਦੀ ਤੋਂ ਜਲਦੀ ਬੰਗਲਾ ਖਾਲੀ ਕਰਨ ਦੇ ਆਰਡਰ ਦਿੱਤੇ ਗਏ ਹਨ ਅਤੇ ਇਸ ਲਈ ਸਰਕਾਰ ਸਖ਼ਤ ਰੁਖ ਵੀ ਆਪਣਾ ਸਕਦੀ ਹੈ।


Related News