ਲਾਕਡਾਊਨ ਦੌਰਾਨ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Friday, Apr 24, 2020 - 04:48 PM (IST)

ਲਖਨਊ-ਦੇਸ਼ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੈ। ਲਾਕਡਾਊਨ ਦੌਰਾਨ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਦੂਜੇ ਸੂਬਿਆਂ 'ਚ ਕੁਆਰੰਟੀਨ ਦੀ ਮਿਆਦ ਪੂਰੀ ਕਰ ਚੁੱਕੇ ਆਪਣੇ ਮਜ਼ਦੂਰਾਂ ਨੂੰ ਵਾਪਸ ਲਿਆਂਦਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਵਾਪਸ ਲਿਆ ਕੇ ਇਨ੍ਹਾਂ ਦੇ ਜ਼ਿਲਿਆਂ 'ਚ ਫਿਰ ਤੋਂ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਜਾਂਚ ਤੋਂ ਬਾਅਦ ਸਿਹਤਮੰਦ ਹੋਣ 'ਤੇ ਘਰ ਭੇਜਿਆ ਜਾਵੇਗਾ। ਹਰ ਮਜ਼ਦੂਰ ਨੂੰ ਮੁਫਤ ਰਾਸ਼ਨ ਅਤੇ 1000 ਰੁਪਏ ਵੀ ਦਿੱਤੇ ਜਾਣਗੇ। 

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ 'ਤੇ ਹੋਏ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਇਕ ਕਾਰਜ ਯੋਜਨਾ ਤਿਆਰ ਕੀਤਾ ਜਾਵੇ, ਜਿਸ 'ਚ ਦੂਜੇ ਸੂਬਿਆਂ 'ਚ ਫਸੇ ਹੋਏ ਮਜ਼ਦੂਰਾਂ ਦੀ ਚੈਕਿੰਗ ਅਤੇ ਟੈਸਟਿੰਗ ਕਰਨ ਦੀ ਯੋਜਨਾ ਬਣੇ ਅਤੇ ਫਿਰ ਸੂਬੇ ਦੀ ਸਰਹੱਦ 'ਚ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜ਼ਿਲਿਆਂ ਤੱਕ ਆਪਣੀਆਂ ਬੱਸਾਂ ਰਾਹੀਂ ਪਹੁੰਚਾਏਗੀ। 

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਭਰ 'ਚ ਲਾਕਡਾਊਨ ਦੌਰਾਨ ਵੱਖ-ਵੱਖ ਸੂਬਿਆਂ 'ਚ ਮਜ਼ਦੂਰ ਫਸੇ ਹੋਏ ਹਨ। ਇਹ ਪ੍ਰਵਾਸੀ ਮਜ਼ਦੂਰ ਲਗਾਤਾਰ ਆਪਣੇ ਘਰ ਵਾਪਸ ਜਾਣ ਦੀ ਮੰਗ ਕਰ ਰਹੇ ਹਨ। ਰਾਜਸਥਾਨ ਦੇ ਕੋਟਾ 'ਚ ਫਸੇ ਬੱਚਿਆਂ ਨੂੰ ਵਾਪਸ ਲਿਆਉਣ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਨੂੰ ਘਰ ਭੇਜੇ ਜਾਣ ਦੀ ਮੰਗ ਵੱਧ ਗਈ ਸੀ।


Iqbalkaur

Content Editor

Related News