ਜਾਣੋ 15 ਅਕਤੂਬਰ ਤੋਂ ਕਿਵੇਂ ਅਤੇ ਕਿਹੜੀਆਂ ਸ਼ਰਤਾਂ ''ਤੇ ਖੁੱਲ੍ਹਣਗੇ ਸਕੂਲ
Monday, Oct 05, 2020 - 08:46 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਤੋਂ ਹਰੀ ਝੰਡੀ ਮਿਲਣ ਦੇ ਨਾਲ ਹੀ ਹੁਣ 15 ਅਕਤੂਬਰ ਤੋਂ ਬਾਅਦ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੜਾਅਬੱਧ ਤਰੀਕੇ ਨਾਲ ਸਕੂਲ ਖੋਲ੍ਹੇ ਜਾਣਗੇ। ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ 21 ਸਤੰਬਰ ਤੋਂ ਜਿੱਥੇ ਸੂਬਿਆਂ ਨੂੰ ਜਮਾਤ 9 ਤੋਂ 12 ਤੱਕ ਦੇ ਸਕੂਲ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ। ਤਾਂ, ਹੁਣ ਸਾਰੇ ਸਕੂਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਹ ਛੋਟ ਸਿਰਫ ਨਾਨ-ਕੰਟੇਨਮੈਂਟ ਜ਼ੋਨ 'ਚ ਆਉਣ ਵਾਲੇ ਇਲਾਕਿਆਂ ਲਈ ਦਿੱਤੀ ਗਈ ਹੈ। ਸਕੂਲ ਕਦੋਂ ਤੋਂ ਖੋਲ੍ਹੇ ਜਾਣ, ਉਹ ਤਾਰੀਖ਼ ਸੂਬਾ ਸਰਕਾਰਾਂ ਤੈਅ ਕਰਣਗੀਆਂ। ਸਿੱਖਿਆ ਮੰਤਰਾਲਾ ਨੇ ਸਕੂਲ ਅਤੇ ਹਾਇਰ ਐਜੁਕੇਸ਼ਨ ਇੰਸਟੀਚਿਊਸ਼ਨ (HEIs) ਖੋਲ੍ਹਣ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਸ ਦੇ ਆਧਾਰ 'ਤੇ ਸੂਬਿਆਂ ਨੂੰ ਆਪਣੀ ਗਾਈਡਲਾਈਨਜ਼ ਜਾਰੀ ਕਰਨੀ ਹੋਵੇਗੀ। ਸਕੂਲ ਖੋਲ੍ਹਣ ਦਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਜਿਸ 'ਚ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸੀ। ਆਓ ਜੀ ਜਾਣਦੇ ਹਾਂ ਨਵੀਂ ਗਾਈਡਲਾਈਨਜ਼ ਬਾਰੇ।
Guidelines for reopening of schools/HEIs outside containment zones:
— Ministry of Education (@EduMinOfIndia) October 3, 2020
States/UTs may take a decision in respect of reopening of schools & coaching institutes after Oct 15, in a graded manner. pic.twitter.com/kp89ol48Cr
ਸਕੂਲਾਂ, ਕੋਚਿੰਗ ਸੈਂਟਰਾਂ ਲਈ ਇਹ ਹਨ ਗਾਈਡਲਾਈਨਜ਼?
- ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਪਹਿਲ ਅਤੇ ਬੜਾਵਾ ਦਿੱਤਾ ਜਾਵੇਗਾ।
- ਜੇਕਰ ਵਿਦਿਆਰਥੀ ਆਨਲਾਈਨ ਕਲਾਸ ਅਟੈਂਡ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇ।
- ਵਿਦਿਆਰਥੀ ਸਿਰਫ ਪਰਿਵਾਰ ਦੀ ਲਿਖਤੀ ਮਨਜ਼ੂਰੀ ਤੋਂ ਬਾਅਦ ਹੀ ਸਕੂਲ/ਕੋਚਿੰਗ ਆ ਸਕਦੇ ਹਨ। ਉਨ੍ਹਾਂ 'ਤੇ ਅਟੈਂਡੈਂਸ ਦਾ ਕੋਈ ਦਬਾਅ ਨਹੀਂ ਪਾਇਆ ਜਾਵੇ।
- ਸਿਹਤ ਅਤੇ ਸੁਰੱਖਿਆ ਲਈ ਸਿੱਖਿਆ ਵਿਭਾਗ ਦੀ SOP ਦੇ ਆਧਾਰ 'ਤੇ ਸੂਬਾ ਆਪਣੀ SOP ਤਿਆਰ ਕਰਣਗੇ।
- ਜਿਹੜੇ ਵੀ ਸਕੂਲ ਖੁੱਲ੍ਹਣਗੇ, ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਸੂਬੇ ਦੇ ਸਿੱਖਿਆ ਵਿਭਾਗਾਂ ਦੀ SOPs ਦਾ ਪਾਲਣ ਕਰਨਾ ਹੋਵੇਗਾ।