ਚੀਨ ਨਾਲ ਲੱਗਦੇ ਪਿੰਡ ਸੈਲਾਨੀਆਂ ਲਈ ਖੋਲ੍ਹਣ ਦੀ ਤਿਆਰੀ, ਮੋਦੀ ਕੈਬਨਿਟ ’ਚ ਜਲਦੀ ਪੇਸ਼ ਹੋਵੇਗਾ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ

Wednesday, Mar 16, 2022 - 11:38 AM (IST)

ਚੀਨ ਨਾਲ ਲੱਗਦੇ ਪਿੰਡ ਸੈਲਾਨੀਆਂ ਲਈ ਖੋਲ੍ਹਣ ਦੀ ਤਿਆਰੀ, ਮੋਦੀ ਕੈਬਨਿਟ ’ਚ ਜਲਦੀ ਪੇਸ਼ ਹੋਵੇਗਾ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ

ਨੈਸ਼ਨਲ ਡੈਸਕ– ਪੇਂਡੂ ਲੋਕਾਂ ਦੀ ਹਿਜਰਤ ਨੂੰ ਰੋਕਣ ਲਈ ਕੇਂਦਰ ਸਰਕਾਰ ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਨੂੰ ਸੈਲਾਨੀਆਂ ਲਈ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਬਜਟ 2022-23 ਦੇ ਤਹਿਤ ਐਲਾਨ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਰਾਹੀਂ ਇਹ ਯੋਜਨਾ ਸ਼ੁਰੂ ਕੀਤੀ ਜਾਏਗੀ। ਹਾਲ ਹੀ ਵਿਚ ਕੇਂਦਰੀ ਮੰਤਰਾਲਾ ਨੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿਕੱਮ, ਅਰੁਣਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪ੍ਰਤੀਨਿਧੀਆਂ ਨਾਲ ਇਸ ਮਾਮਲੇ ’ਤੇ ਮੀਟਿੰਗ ਕੀਤੀ ਹੈ। ਇਸ ਯੋਜਨਾ ਦੇ ਤਹਿਤ ਇਨ੍ਹਾਂ ਇਲਾਕਿਆਂ ਦੇ ਪ੍ਰਤੀਨਿਧੀਆਂ ਨਾਲ ਗ੍ਰਹਿ ਮੰਤਰਾਲਾ ਨੇ ਸੁਝਾਅ ਵੀ ਮੰਗੇ ਹਨ। ਇਸ ਯੋਜਨਾ ਦੇ ਬਜਟ ਪ੍ਰਾਵਧਾਨਾਂ ਨੂੰ ਪ੍ਰਵਾਨਗੀ ਲਈ ਖਰਚੇ ਵਿੱਤ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਯੋਜਨਾ ਨੂੰ ਪੀਐੱਮ ਮੋਦੀ ਦੀ ਪ੍ਰਧਾਨਗੀ ਵਾਲੇ ਕੈਬਨਿਟ ਦੇ ਸਾਹਮਣੇ ਪੇਸ਼ ਕੀਤਾ ਜਾਏਗਾ।

ਆਧੁਨਿਕ ਸਹੁਲਤਾਂ ਦੇਣ ਦੀ ਤਿਆਰੀ
ਲੱਦਾਖ ਆਟੋਨਾਮਸ ਹਿੱਲ ਡਿਵੈਲਪਮੈਂਟ ਕੌਂਸਲ ਦੇ ਚੀਫ ਐਗਜੀਕਿਊਟਿਵ ਕੌਂਸਲ ਤਾਸ਼ੀ ਗਯਾਲਸਨ ਨੇ ਦੱਸਿਆ ਕਿ ਹਰ ਸਰਹੱਦੀ ਪਿੰਡ ਮਜਬੂਤ ਕਰਨ ਲਈ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਜ਼ਿਲਾ ਪੱਧਰ ’ਤੇ ਅਭਿਆਸ ਚੱਲ ਰਿਹਾ ਹੈ। 23 ਫਰਵਰੀ ਨੂੰ ਗ੍ਰਾਮੀਣ ਵਿਕਾਸ ਮੰਤਰਾਲਾ ਵਲੋਂ ਆਯੋਜਿਤ ਇਕ ਵਰਚੁਅਲ ਮੀਟਿੰਗ ਦੌਰਾਨ ਸੈਰ-ਸਪਾਟਾ ਅਤੇ ਸੱਭਿਆਚਾਰ ’ਤੇ ਜ਼ੋਰ ਦਿੱਤਾ ਗਿਆ ਸੀ। ਵਾਈਬ੍ਰੇਂਟ ਵਿਲੇਜ ਵਿਚ ਆਧੁਨਿਕ ਸਹੂਲਤਾਂ ਦੇਣ ਦੀਆਂ ਤਿਆਰੀਆਂ ਹਨ। ਇਸ ਪ੍ਰੋਗਰਾਮ ਦੇ ਤਹਿਤ ਰੋਜੀ-ਰੋਟੀ, ਰੋਡ ਕਨੈਕਟੀਵਿਟੀ, ਰਿਹਾਇਸ਼, ਗ੍ਰਾਮੀਣ ਬੁਨੀਆਦੀ ਢਾਂਚਾ, ਨਵੀਨੀਕਰਨ ਊਰਜਾ, ਟੈਲੀਵਿਜਨ ਅਤੇ ਬ੍ਰਾਡਬੈਂਡ ਕਨੈਕਸ਼ਨ ਨਾਲ ਜੁੜੇ ਕੰਮ ਕੀਤੇ ਜਾਣਗੇ।

ਚੀਨ ਵਸਾ ਚੁੱਕੈ ਐੱਲ. ਏ. ਸੀ. ’ਤੇ ਪਿੰਡ
ਚੀਨ ਪਿਛਲੇ ਕੁਝ ਸਾਲਾਂ ਵਿਚ ਵਿਸ਼ੇਸ਼ ਤੌਰ ’ਤੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਪਾਰ ਐੱਲ. ਏ. ਸੀ. ’ਤੇ ਕਈ ਨਵੇਂ ਪਿੰਡ ਵਸਾ ਚੁੱਕਾ ਹੈ। ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਚੀਨ ਦੇ ਮਾਡਲ ਪਿੰਡਾਂ ਲਈ ਇਕ ਕਾਊਂਟਰ ਸਨ, ਪਰ ਨਾਮਕਰਨ ਸਾਵਧਾਨੀ ਨਾਲ ਚੁਣਿਆ ਗਿਆ ਹੈ ਤਾਂ ਜੋ ਗੁਆਂਢੀ ਦੇਸ਼ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਹਿਜਰਤ ਨਹੀਂ ਰੁਕੀ ਤਾਂ ਸੁੰਨੇ ਹੋ ਜਾਣਗੇ ਪਿੰਡ
ਕੌਂਸਲਰ ਸਟੈਨਜਿਨ ਨੇ ਦੱਸਿਆ ਕਿ ਪ੍ਰਸਤਾਵ ਵਿਚ ਗ੍ਰਾਮ ਸਭਾ ਅਤੇ ਜ਼ਿਲੇ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਦ੍ਰਿਸ਼ਟੀਕੋਣ ਹੋਣਾ ਚਾਹੀਦੇ। ਨੌਜਵਾਨ ਪੀੜ੍ਹੀ ਸ਼ਹਿਰਾਂ ਅਤੇ ਕਸਬਿਆਂ ਵਲੋਂ ਹਿਜਰਤ ਕਰ ਰਹੀਆਂ ਹਨ ਅਤੇ ਜੇਕਰ ਕਦਮ ਨਹੀਂ ਚੁੱਕੇ ਗਏ ਤਾਂ ਇਹ ਪਿੰਡ ਸੁੰਨੇ ਹੋ ਜਾਣਗੇ।

ਜ਼ੀਰੋ ਬਾਰਡਰ ਤੱਕ ਪਿੰਡ ਵਿਚ ਹੋਵੇਗੀ ਬਿਜਲੀ
ਅੰਦਰੂਨੀ ਮਾਮਲਿਆਂ ’ਤੇ ਬਣੀ ਇਕ ਸੰਸਦੀ ਕਮੇਟੀ ਨੇ ਦਸੰਬਰ 2021 ਵਿਚ ਦਿੱਤੀ ਆਪਣੀ ਰਿਪੋਰਟ ਵਿਚ ਸੁਝਾਅ ਦਿੱਤਾ ਸੀ ਕਿ ਲੱਦਾਖ ਦੇ ਪਿੰਡਾਂ, ਖਾਸ ਤੌਰ ’ਤੇ ਚੁਮਾਰ ਅਤੇ ਦੇਮਚੋਕ ਵਰਗੇ ਜ਼ੀਰੋ ਬਾਰਡਰ ’ਤੇ ਸਥਿਤ ਪਿੰਡਾਂ ਤੱਕ ਬਿਜਲੀ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਦੀ ਹਿਜਰਤ ਨੂੰ ਰੋਕਿਆ ਜਾ ਸਕੇ। ਰਿਪੋਰਟ ਮੁਤਾਬਕ, ਲੱਦਾਖ ਦੇ 236 ਰਹਿਣ ਯੋਗ ਪਿੰਡਾਂ ਵਿਚੋਂ ਸਿਰਫ 172 ਵਿਚ ਟੈਲੀਫੋਨ ਲਾਈਨਾਂ ਹਨ ਅਤੇ ਸਿਰਫ 24 ਅਤੇ 78 ਪਿੰਡਾਂ ਵਿਚ 3ਜੀ ਅਤੇ 4ਜੀ ਇੰਟਰਨੈੱਟ ਕਨੈਕਟੀਵਿਟੀ ਹੈ। ਪੂਰਬੀ ਲੱਦਾਖ ਵਿਚ ਚੁਸ਼ੁਲ ਦੇ ਕੌਂਸਲ ਕੋਂਚੋਕ ਸਟੈਨਜਿਨ ਮੁਤਾਬਕ ਸਰਹੱਦੀ ਪਿੰਡਾਂ ਨਾਲ 19 ਪਿੰਡ ਹਨ ਜਿਥੇ ਜ਼ੀਰੋ ਜਾਂ ਅੰਸ਼ਿਕ ਸੰਚਾਰ ਸਹੂਲਤਾਂ ਹਨ।


author

Rakesh

Content Editor

Related News