ਲੋਕਾਂ ਨੂੰ ਨਕਦ ਸਹਿਯੋਗ ਨਾ ਦੇ ਕੇ ਅਰਥਵਿਵਸਥਾ ਬਰਬਾਦ ਕਰ ਰਹੀ ਸਰਕਾਰ : ਰਾਹੁਲ

Saturday, Jun 06, 2020 - 11:02 PM (IST)

ਲੋਕਾਂ ਨੂੰ ਨਕਦ ਸਹਿਯੋਗ ਨਾ ਦੇ ਕੇ ਅਰਥਵਿਵਸਥਾ ਬਰਬਾਦ ਕਰ ਰਹੀ ਸਰਕਾਰ : ਰਾਹੁਲ

ਨਵੀਂ ਦਿੱਲੀ  (ਭਾਸ਼ਾ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਕੋਰਨਾ ਵਾਇਰਸ ਸੰਕਟ ਦੇ ਸਮੇਂ 'ਚ ਲੋਕਾਂ ਅਤੇ ਸੂਖਮ, ਛੋਟੇ ਅਤੇ ਮੱਧ ਉਦਯੋਗ (ਐੱਮ.ਐੱਸ.ਐੱਮ.ਈ.) ਖੇਤਰਾਂ ਦੀਆਂ ਇਕਾਈਆਂ ਨੂੰ ਨਕਦ ਸਹਿਯੋਗ ਨਾ ਦੇ ਕੇ ਅਰਥਵਿਵਸਥਾ ਨੂੰ ਬਰਬਾਦ ਕਰ ਰਹੀ ਹੈ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਕਾਰ ਦਾ ਇਹ ਰੂਖ 'ਨੋਟਬੰਦੀ 2.0' ਹੈ। ਗਾਂਧੀ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ''ਸਰਕਾਰ ਲੋਕਾਂ ਅਤੇ ਐੱਮ.ਐੱਸ.ਐੱਮ.ਈ. ਨੂੰ ਨਕਦ ਸਹਿਯੋਗ ਦੇਣ ਤੋਂ ਮਨ੍ਹਾ ਕਰਕੇ ਸਾਡੀ ਅਰਥਵਿਵਸਥਾ ਨੂੰ ਸਰਗਰਮੀ ਨਾਲ ਤਬਾਹ ਕਰ ਰਹੀ ਹੈ। ਇਹ ਨੋਟਬੰਦੀ 2.0 ਹੈ।

ਦੱਸਣੋਯਗ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਿਛਲੇ ਕਈ ਹਫਤਿਆਂ ਤੋਂ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ ਕਿ ਗਰੀਬਾਂ, ਮਜ਼ਦੂਰਾਂ ਅਤੇ ਐੱਮ.ਐੱਸ.ਐੱਮ.ਈ. ਦੀ ਵਿੱਤੀ ਮਦਦ ਕੀਤੀ ਜਾਵੇ। ਲੋਕਾਂ ਨੂੰ ਖਾਤਿਆਂ 'ਚ ਅਗਲੇ 6 ਮਹੀਨਿਆਂ ਲਈ 7500 ਰੁਪਏ ਮਹੀਨਾ ਭੇਜੇ ਜਾਣ ਅਤੇ ਤੁਰੰਤ 10 ਹਜ਼ਾਰ ਰੁਪਏ ਦਿੱਤੇ ਜਾਣ।


author

Karan Kumar

Content Editor

Related News