NEP-2020 'ਤੇ ਰਾਜਪਾਲਾਂ ਦੀ ਕਾਨਫਰੰਸ ਭਲਕੇ, ਰਾਸ਼ਟਰਪਤੀ ਅਤੇ PM ਮੋਦੀ ਕਰਨਗੇ ਸੰਬੋਧਨ

09/06/2020 6:18:38 PM

ਨਵੀਂ ਦਿੱਲੀ— ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ 7 ਸਤੰਬਰ 2020 ਨੂੰ ਸਵੇਰੇ 10.30 ਵਜੇ ਕੌਮੀ ਸਿੱਖਿਆ ਨੀਤੀ (ਐੱਨ. ਈ. ਪੀ.) 'ਤੇ ਰਾਜਪਾਲਾਂ ਦੇ ਸੰਮੇਲਨ ਦਾ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਵਲੋਂ 'ਟਰਾਂਸਫਾਰਮਿੰਗ ਹਾਇਰ ਐਜੂਕੇਸ਼ਨ ਵਿਚ -2020 ਦੀ ਭੂਮਿਕਾ' ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ।

NEP-2020, 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ, ਜਿਸ ਨੂੰ ਪਿਛਲੀ ਕੌਮੀ ਸਿੱਖਿਆ ਨੀਤੀ 1986 ਦੇ 34 ਸਾਲਾਂ ਬਾਅਦ ਐਲਾਨ ਕੀਤਾ ਗਿਆ ਸੀ। NEP-2020ਨੂੰ ਸਕੂਲ ਅਤੇ ਉੱਚ ਸਿੱਖਿਆ ਦੋਹਾਂ ਪੱਧਰਾਂ 'ਚ ਵੱਡੇ ਸੁਧਾਰਾਂ ਲਈ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਸਿੱਖਿਆ ਨੀਤੀ 34 ਸਾਲ ਬਾਅਦ ਆਈ, ਜਦਕਿ ਇਸ ਤੋਂ ਪਹਿਲਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1986 ਵਿਚ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਸੀ। ਨਵੀਂ ਕੌਮੀ ਸਿੱਖਿਆ ਨੀਤੀ ਨੂੰ ਲੈ ਕੇ ਇਨ੍ਹੀਂ ਦਿਨੀਂ ਦੇਸ਼ ਭਰ ਵਿਚ ਵੈਬਿਨਾਰ ਵੀਡੀਓ ਕਾਨਫਰੈਂਸਿੰਗ ਅਤੇ ਵਿਚਾਰ ਸੈਮੀਨਾਰ ਜ਼ਰੀਏ ਚਰਚਾ ਚੱਲ ਰਹੀ ਹੈ। ਦੇਸ਼ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਵਾਨ ਇਸ 'ਤੇ ਵਿਚਾਰ ਕਰ ਰਹੇ ਹਨ। 

7 ਸਤੰਬਰ ਯਾਨੀ ਕਿ ਕੱਲ ਨੂੰ ਰਾਜਪਾਲ ਕਾਨਫਰੰਸ ਵਿਚ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ, ਸੂਬਾ ਯੂਨੀਵਰਸਿਟੀਆਂ ਦੇ ਉੱਪ-ਕੁਲਪਤੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ। ਨਵੀਂ ਕੌਮੀ ਸਿੱਖਿਆ ਨੀਤੀ ਭਾਰਤ ਨੂੰ ਬਰਾਬਰ ਅਤੇ ਜਾਗਰੂਕ ਸਮਾਜ ਬਣਾਉਣ ਲਈ ਯਤਨਸ਼ੀਲ ਹੈ। ਇਹ ਇਕ ਭਾਰਤ-ਕੇਂਦਰਿਤ ਸਿੱਖਿਆ ਪ੍ਰਣਾਲੀ ਦੀ ਕਲਪਨਾ ਕਰਦਾ ਹੈ, ਜੋ ਭਾਰਤ ਨੂੰ ਗਲੋਬਲ ਮਹਾਸ਼ਕਤੀ 'ਚ ਤਬਦੀਲ ਕਰਨ 'ਚ ਸਿੱਧਾ ਯੋਗਦਾਨ ਦਿੰਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਕੈਬਨਿਟ ਨੇ 29 ਜੁਲਾਈ ਨੂੰ ਕੌਮੀ ਸਿੱਖਿਆ ਨੀਤੀ 2020 ਨੂੰ ਮਨਜ਼ੂਰੀ ਦਿੱਤੀ। ਇਹ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ ਇਹ 34 ਸਾਲ ਪੁਰਾਣੀ ਸਿੱਖਿਆ ਨੀਤੀ (ਐੱਨ. ਈ. ਪੀ.) 1986 ਦੀ ਥਾਂ ਲਵੇਗੀ।


Tanu

Content Editor

Related News