ਰਾਜਪਾਲ ਆਰਿਫ ਮੁਹੰਮਦ ਖਾਨ ਪਹੁੰਚੇ ਤ੍ਰਿਵੇਂਦਰਮ, ਕੱਲ ਚੁੱਕਣਗੇ ਸਹੁੰ

Thursday, Sep 05, 2019 - 12:32 PM (IST)

ਰਾਜਪਾਲ ਆਰਿਫ ਮੁਹੰਮਦ ਖਾਨ ਪਹੁੰਚੇ ਤ੍ਰਿਵੇਂਦਰਮ, ਕੱਲ ਚੁੱਕਣਗੇ ਸਹੁੰ

ਤਿਰੂਵੰਤਪੁਰਮ—ਕੇਰਲ ਦੇ ਨਾਮਜ਼ਦ ਰਾਜਪਾਲ ਆਰਿਫ ਮੁਹੰਮਦ ਖਾਨ ਅੱਜ ਭਾਵ ਵੀਰਵਾਰ ਨੂੰ ਏਅਰ ਇੰਡੀਆ ਰਾਹੀਂ ਕੇਰਲ ਦੀ ਰਾਜਧਾਨੀ ਤ੍ਰਿਵੇਂਦਰਮ ਪਹੁੰਚੇ। ਰਾਜਭਵਨ ਪਹੁੰਚਣ ਤੇ ਉਨ੍ਹਾਂ ਨੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਦੱਸ ਦੇਈਏ ਕਿ ਆਰਿਫ ਖਾਨ ਸ਼ੁੱਕਰਵਾਰ ਨੂੰ 11 ਵਜੇ ਰਾਜਭਵਨ 'ਚ ਇੱਕ ਵਿਸ਼ੇਸ ਸਮਾਰੋਹ 'ਚ ਸਹੁੰ ਚੁੱਕਣਗੇ।ਕੇਰਲ ਹਾਈ ਕੋਰਟ ਦੇ ਜਸਟਿਸ ਰਿਸ਼ੀਕੇਸ ਰਾਏ ਸ੍ਰੀ ਖਾਨ ਨੂੰ ਇਸ ਅਹੁਦੇ ਦੀ ਸਹੁੰ ਚੁਕਾਉਣਗੇ।ਇਸ ਤੋਂ ਪਹਿਲਾਂ ਨਾਮਜ਼ਦ ਰਾਜਪਾਲ ਦਾ ਹਵਾਈ ਅੱਡੇ 'ਤੇ ਮੰਤਰੀ ਕੇ. ਟੀ. ਜਲੀਲ, ਏ. ਕੇ. ਬਾਲਨ, ਕਡਕਮਪੱਲੀ ਸੁਰੇਂਦਰਨ, ਕਡਨਪੱਲੀ ਰਮਾਚੰਦਰਨ, ਸੀਨੀਅਰ ਭਾਰਤੀ ਪ੍ਰਸ਼ਾਸ਼ਨਿਕ ਸੇਵਾ ਅਧਿਕਾਰੀਆਂ, ਭਾਰਤੀ ਜਨਤਾ ਪਾਰਟੀ ਦੇ ਨੇਤਾ ਸਮੇਤ ਕਈ ਹੋਰ ਨੇ ਸਵਾਗਤ ਕੀਤਾ।

PunjabKesari

ਦੱਸਣਯੋਗ ਹੈ ਕਿ ਐਤਵਾਰ (1 ਸਤੰਬਰ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਿਫ ਮੁਹੰਮਦ ਖਾਨ ਨੂੰ ਕੇਰਲ ਦਾ ਰਾਜਪਾਲ ਬਣਾਉਣ ਦਾ ਐਲਾਨ ਕੀਤਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਆਰਿਫ ਮੁਹੰਮਦ ਖਾਨ ਕਾਂਗਰਸ 'ਚ ਰਾਜੀਵ ਗਾਂਧੀ ਸਰਕਾਰ ਦੌਰਾਨ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਸ਼ਾਹ ਬਾਨੋ ਕੇਸ ਦੌਰਾਨ ਮਤਭੇਦ ਹੋਣ ਕਾਰਨ ਉਨ੍ਹਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ। ਤਿੰਨ ਤਲਾਕ ਮਾਮਲੇ ਦੁਆਰਾ ਉਨ੍ਹਾਂ ਨੂੰ ਡਿਬੇਟ 'ਚ ਸ਼ਾਮਲ ਕੀਤਾ ਗਿਆ ਸੀ। ਆਰਿਫ ਮੁਹੰਮਦ ਨੇ ਧਾਰਾ 370 'ਤੇ ਵੀ ਕੇਂਦਰ ਸਰਕਾਰ ਦਾ ਸਮਰਥਨ ਕੀਤਾ। ਸ਼੍ਰੀ ਪਲਾਨੀਸਾਮੀ ਸਤਸ਼ਿਵਮ 5 ਸਤੰਬਰ 2019 ਨੂੰ ਆਪਣਾ ਕਾਰਜਕਾਲ ਸਮਾਪਤ ਕਰਨਗੇ।


author

Iqbalkaur

Content Editor

Related News