VIP ਉਡਾਣਾਂ ਲਈ ਕਿਰਾਏ 'ਤੇ ਹੈਲੀਕਾਪਟਰ ਲਵੇਗੀ ਸਰਕਾਰ, ਹਰ ਸਾਲ ਖਰਚ ਹੋਣਗੇ ਕਰੋੜਾਂ ਰੁਪਏ

Saturday, Jul 27, 2024 - 02:25 PM (IST)

ਜੈਪੁਰ (ਭਾਸ਼ਾ)- ਰਾਜਸਥਾਨ ਸਰਕਾਰ ਵੀ.ਆਈ.ਪੀ. ਉਡਾਣਾਂ ਲਈ ਇਕ ਨਿੱਜੀ ਕੰਪਨੀ ਨਾਲ ਲੀਜ ਜਾਂ ਕਿਰਾਏ 'ਤੇ ਹੈਲੀਕਾਪਟਰ ਲਵੇਗੀ ਅਤੇ ਇਸ ਯੋਜਨਾ 'ਤੇ ਹਰ ਸਾਲ ਲਗਗ 23.79 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਸ਼ਿਖਾ ਮੀਲ ਬਰਾਲਾ ਵਲੋਂ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਉਸ ਕੋਲ ਕੋਈ ਹਵਾਈ ਜਹਾਜ਼ ਜਾਂ ਹੈਲੀਕਾਪਟਰ ਨਹੀਂ ਹੈ।

ਸਰਕਾਰ ਅਨੁਸਾਰ, ਉਸ ਨੇ 5 ਜੂਨ 2024 ਨੂੰ ਰੇਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਤੋਂ ਹੈਲੀਕਾਪਟਰ ਨੂੰ ਲੀਜ ਜਾਂ ਕਿਰਾਏ 'ਤੇ ਲੈਣ ਦਾ ਠੇਕਾ ਦਿੱਤਾ ਅਤੇ ਇਸ 'ਤੇ ਹਰ ਸਾਲ 23.79 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਣਾ ਅਨੁਮਾਨਤ ਹੈ। ਸਰਕਾਰ ਅਨੁਸਾਰ, ਪਿਛਲੇ ਚਾਰ ਸਾਲਾਂ 'ਚ ਉਸ ਨੇ ਹੈਲੀਕਾਪਟਰ ਅਚੇ ਜਹਾਜ਼ ਸੇਵਾ ਲਈ ਕਿਰਾਏ ਵਜੋਂ 2020-21 'ਚ 8.03 ਕਰੋੜ ਰੁਪਏ, 2021-22 'ਚ 7.19 ਕਰੋੜ ਰੁਪਏ, 2022-23 'ਚ 31.30 ਕਰੋੜ ਰੁਪਏ ਅਤੇ 2023-24 'ਚ 29.94 ਕਰੋੜ ਰੁਪਏ ਖਰਚ ਕੀਤੇ। ਵਿਧਾਇਕ ਬਰਾਲਾ ਨੇ ਇਕ ਸਵਾਲ 'ਤੇ ਕਿਹਾ ਕਿ ਹੈਲੀਕਾਪਟਰ ਲੀਜ 'ਤੇ ਲੈਣ 'ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਹੈਲੀਕਾਪਟਰ ਖਰੀਦਣ ਬਿਹਤਰ ਹੁੰਦਾ। ਉਨ੍ਹਾਂ ਕਿਹਾ,''ਜੇਕਰ ਸਰਕਾਰ ਨੇ ਇਸ ਰਾਸ਼ੀ ਤੋਂ ਹੈਲੀਕਾਪਟਰ ਖਰੀਦੇ ਹੁੰਦੇ ਤਾਂ ਭਵਿੱਖ 'ਚ ਸਰਕਾਰੀ ਖਜ਼ਾਨੇ 'ਤੇ ਬੋਝ ਘੱਟ ਕਰਨ 'ਚ ਮਦਦ ਮਿਲਦੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News