ਸਰਕਾਰ ਦੇ ਨਿਰਦੇਸ਼ ਤੋਂ ਬਾਅਦ ਟਵਿੱਟਰ ਦੀ ਕਾਰਵਾਈ, ਕਈ ਅਕਾਊਂਟ ਕੀਤੇ ਬਲਾਕ
Wednesday, Feb 10, 2021 - 02:03 PM (IST)
ਨਵੀਂ ਦਿੱਲੀ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਵਲੋਂ 'ਸਿਰਫ਼ ਭਾਰਤ 'ਚ ਹੀ' ਕੁਝ ਅਕਾਊਂਟ ਬੰਦ ਕਰਨ ਦੇ ਨਿਰਦੇਸ਼ ਦੇ ਅਧੀਨ ਉਸ ਨੇ ਕੁਝ ਅਕਾਊਂਟ 'ਤੇ ਰੋਕ ਲਗਾਈ ਹੈ। ਹਾਲਾਂਕਿ ਨਾਗਰਿਕ ਸਮਾਜ ਦੇ ਵਰਕਰਾਂ, ਰਾਜਨੇਤਾਵਾਂ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਨੂੰ ਬਲਾਕ ਨਹੀਂ ਕੀਤਾ ਹੈ, ਕਿਉਂਕਿ ਅਜਿਹਾ ਕਰਨ ਨਾਲ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਉਲੰਘਣ ਹੋਵੇਗਾ। ਟਵਿੱਟਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਉਪਯੋਗਕਰਤਾਵਾਂ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਅਤੇ ਇਸ ਲਈ ਉਹ ਸਰਗਰਮੀ ਨਾਲ ਭਾਰਤੀ ਕਾਨੂੰਨ ਦੇ ਅਧੀਨ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਜੋ ਟਵਿੱਟਰ ਅਤੇ ਉਪਯੋਗਕਰਤਾਵਾਂ ਦੇ ਖਾਤਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਦੱਸਣਯੋਗ ਹੈ ਕਿ ਸਰਕਾਰ ਨੇ ਟਵਿੱਟਰ ਤੋਂ ਅਜਿਹੇ ਕਈ ਅਕਾਊਂਟ ਬੰਦ ਕਰਨ ਲਈ ਕਿਹਾ, ਜਿਸ ਨੇ ਕਥਿਤ ਤੌਰ 'ਤੇ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਭੜਕਾਊ ਸੂਚਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਆਦੇਸ਼ ਦਾ ਪਾਲਣ ਨਹੀਂ ਕਰਨ 'ਤੇ ਟਵਿੱਟਰ ਨੇ ਬਲਾਗਪੋਸਟ 'ਚ ਕਿਹਾ ਕਿ ਨੁਕਸਾਨਦੇਹ ਸਮੱਗਰੀ ਵਾਲੇ ਹੈਸ਼ਟੈਗ ਘੱਟ ਨਜ਼ਰ ਆਏ, ਇਸ ਲਈ ਉਸ ਨੇ ਕਦਮ ਚੁੱਕੇ ਹਨ, ਜਿਨ੍ਹਾਂ 'ਚੋਂ ਅਜਿਹੇ ਹੈਸ਼ਟੈਗ ਨੂੰ ਟਰੈਂਡ ਕਰਨ ਤੋਂ ਰੋਕਣਾ ਅਤੇ ਲੱਭਣ ਦੌਰਾਨ ਇਨ੍ਹਾਂ ਨੂੰ ਦੇਖਣ ਦੀ ਸਿਫਾਰਸ਼ ਨਾ ਕਰਨਾ ਸ਼ਾਮਲ ਹੈ। ਟਵਿੱਟਰ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੂੰ ਵੀ ਇਨ੍ਹਾਂ ਉਪਾਵਾਂ ਨੂੰ ਲਾਗੂ ਕਰਨ ਦੀ ਜਾਣਕਾਰੀ ਦੇ ਦਿੱਤੀ ਹੈ। ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਹਟਾਉਣ ਲਈ ਕਿਹਾ ਸੀ। ਹਾਲਾਂਕਿ ਅੱਜ ਟਵਿੱਟਰ ਨੇ ਦੱਸਿਆ ਕਿ ਉਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸਾਰੇ ਆਦੇਸ਼ਾਂ ਦੇ ਅਧੀਨ 500 ਤੋਂ ਵੱਧ ਅਕਾਊਂਟ 'ਤੇ ਕਾਰਵਾਈ ਕੀਤੀ ਹੈ। ਇਨ੍ਹਾਂ 'ਚੋਂ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਅਕਾਊਂਟ ਨੂੰ ਸਥਾਈ ਰੂਪ ਨਾਲ ਬੰਦ ਕਰਨ ਦਾ ਕਦਮ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ, ਬਣੇਗੀ ਅੱਗੇ ਦੀ ਰਣਨੀਤੀ