ਔਰਤਾਂ ਨੂੰ ਧੋਖੇ ਤੋਂ ਬਚਾਉਣ ਲਈ ਪੁਰਸ਼ਾਂ ਦਾ ਡਾਟਾਬੇਸ ਇਕੱਠਾ ਕਰੇਗੀ ਸਰਕਾਰ
Tuesday, Aug 20, 2019 - 02:53 AM (IST)

ਦਾਰ ਅਸ ਸਲਾਮ - ਤੰਜ਼ਾਨੀਆ ਦੇ ਸਭ ਤੋਂ ਵੱਡੇ ਸ਼ਹਿਰ ਦਾਰ-ਅਸ-ਸਲਾਮ 'ਚ ਔਰਤਾਂ ਦਾ 'ਦਿਲ ਟੁੱਟਣ' ਤੋਂ ਬਚਾਉਣ ਲਈ ਸਰਕਾਰ ਨੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦੇ ਤਹਿਤ ਤੰਜ਼ਾਨੀਆ ਸਰਕਾਰ ਵਿਆਹੇ ਮਰਦਾਂ ਦਾ ਰਾਸ਼ਟਰੀ ਡਾਟਾਬੇਸ ਤਿਆਰ ਕਰਨ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਜਾ ਰਹੀ ਹੈ। ਤੰਜ਼ਾਨੀਆ ਦੇ ਰੀਜ਼ਨਵ ਕਮਿਸ਼ਨ ਪਾਲ ਮਕੋਂਡਾ ਨੇ ਆਖਿਆ ਕਿ ਔਰਤਾਂ ਤੋਂ ਉਨ੍ਹਾਂ ਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ 'ਚ ਉਨ੍ਹਾਂ ਦੇ ਪ੍ਰੇਮੀ ਵਾਅਦਾ ਕਰ ਔਰਤਾਂ ਨੂੰ ਛੱਡ ਰਹੇ ਹਨ। ਇਨਾਂ 'ਚ ਉਹ ਲੋਕ ਜ਼ਿਆਦਾ ਹਨ ਜਿਨ੍ਹਾਂ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ ਪਰ ਉਨ੍ਹਾਂ ਨੇ ਇਸ ਗੱਲ ਨੂੰ ਲੁਕਾ ਕੇ ਕਿਸੇ ਔਰਤ ਨੂੰ ਪ੍ਰੇਮ ਜਾਲ 'ਚ ਫਸਾਇਆ ਹੈ।
ਮਕੋਂਡਾ ਮੁਤਾਬਕ ਡਾਟਾਬੇਸ ਨਾਲ ਪਿਆਰ 'ਚ ਧੋਖਾ ਦੇਣ ਵਾਲਿਆਂ ਨਾਲ ਨਜਿੱਠਣ 'ਚ ਆਸਾਨੀ ਹੋਵੇਗੀ ਅਤੇ ਉਨ੍ਹਾਂ ਮਰਦਾਂ ਨੂੰ ਆਸਾਨੀ ਨਾਲ ਫੜਿਆ ਜਾਵੇਗਾ ਜੋ ਔਰਤਾਂ ਨੂੰ ਗਲਤ ਤਰੀਕੇ ਨਾਲ ਆਪਣੇ ਪ੍ਰੇਮ ਜਾਲ 'ਚ ਫਸਾ ਰਹੇ ਹਨ। ਮਕੋਂਡਾ ਨੇ ਆਖਿਆ ਕਿ ਮੈਨੂੰ ਉਨ੍ਹਾਂ ਔਰਤਾਂ ਤੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨਾਂ ਨੂੰ ਮਰਦਾਂ ਨੇ ਵਿਆਹ ਦਾ ਵਾਅਦਾ ਕਰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਖੇਤਰੀ ਦਫਤਰ 'ਚ ਇਕ ਡਾਟਾਬੇਸ ਸਥਾਪਿਤ ਕਰਾਂਗੇ, ਇਸ 'ਚ ਉਨ੍ਹਾਂ ਸਾਰੇ ਮਰਦਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਜਿਹੜੇ ਔਰਤਾਂ ਨਾਲ ਵਿਆਹ ਦਾ ਵਾਅਦਾ ਕਰਦੇ ਹਨ।
ਸਰਕਾਰ ਦੀ ਇਸ ਯੋਜਨਾ ਤੋਂ ਬਾਅਦ ਬਣਾਏ ਜਾ ਰਹੇ ਡਾਟਾਬੇਸ 'ਚ ਔਰਤਾਂ ਇਹ ਦੇਖ ਸਕਦੀਆਂ ਹਨ ਕਿ ਵਿਆਹ ਦਾ ਵਾਅਦਾ ਕਰਨ ਵਾਲਾ ਮਰਦ ਸ਼ਾਦੀ-ਸ਼ੁਦਾ ਹੈ ਜਾਂ ਨਹੀਂ। ਸਰਕਾਰ ਦੱਖਣੀ ਅਫਰੀਕੀ ਵਿਕਾਸ ਭਾਈਚਾਰੇ ਦੇ ਹੋਰ ਦੇਸ਼ਾਂ ਤੋਂ ਇਹ ਸਮਝਣ ਦਾ ਯਤਨ ਕਰ ਰਹੀ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਿਆ ਹੈ। ਕੀਨੀਆ ਦੇ ਗਵਰਨਰ ਨੇ ਉਨ੍ਹਾਂ ਰਾਜ ਨੇਤਾਵਾਂ ਨੂੰ ਬੇਨਕਾਬ ਕਰਨ ਦੀ ਕਸਮ ਖਾਂਦੀ ਸੀ, ਜੋ ਪ੍ਰੇਮਿਕਾਵਾਂ ਨੂੰ ਛੱਡ ਦਿੰਦੇ ਹਨ। ਨੈਰੋਬੀ ਦੇ ਗਵਰਨਰ ਮਾਇਕ ਸੋਨਕੋ ਨੇ ਵੀ ਫੇਸਬੁੱਕ ਪੇਜ਼ ਦੇ ਜ਼ਰੀਏ ਔਰਤਾਂ ਨੂੰ ਆਖਿਆ ਸੀ ਕਿ ਜੇਕਰ ਕੋਈ ਸਾਂਸਦ, ਰਾਜਪਾਲ, ਨੌਕਰਸ਼ਾਹ ਨੇ ਉਨ੍ਹਾਂ ਧੋਖਾ ਦਿੱਤਾ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ। ਉਹ ਅਜਿਹੇ ਲੋਕਾਂ ਦੇ ਨਾਂ ਦਾ ਖੁਲਾਸਾ ਕਰਨਗੇ।