ਸਰਕਾਰ ਕਿਸੇ ਦੀ ਵੀ ਬਣੇ, ਕਿਸਾਨ-ਮਜ਼ਦੂਰ ’ਤੇ ਗੱਲ ਹੋਵੇ : ਰਾਕੇਸ਼ ਟਿਕੈਤ
Monday, Feb 14, 2022 - 10:10 PM (IST)
ਲਖਨਊ- ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਨੂੰ ਇਕਜੁਟ ਕਰਨ ਨਹੀਂ ਆਏ ਹਾਂ। ਸਾਡਾ ਕਹਿਣਾ ਬਸ ਇਹ ਹੈ ਕਿ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ ਪਰ ਕਿਸਾਨ, ਮਜ਼ਦੂਰ ਅਤੇ ਗਰੀਬ ਮਜ਼ਲੂਮ ਦੀ ਗੱਲ ਹੋਣੀ ਚਾਹੀਦੀ ਹੈ। ਟਿਕੈਤ ਨੇ ਕਿਹਾ ਕਿ ਭਾਜਪਾ ਹਿਜਾਬ ਦੀ ਗੱਲ ਕਰ ਰਹੀ ਹੈ ਅਤੇ ਜਨਤਾ ਹੁਣ ਇਨ੍ਹਾਂ ਤੋਂ ਹਿਸਾਬ ਮੰਗ ਰਹੀ ਹੈ। ਅਸੀਂ ਇਹੀ ਸੱਦਾ ਦਿੱਤਾ ਹੈ ਕਿ ਜਨਤਾ ਇਨ੍ਹਾਂ ਤੋਂ ਹਿਸਾਬ ਮੰਗੇ। ਜਿਸ ਪਿੰਡ ’ਚ ਵੀ ਇਹ ਜਾਣ, ਇਨ੍ਹਾਂ ਨੂੰ ਸਵਾਲ ਕਰੋ।
ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ’ਚ ਇਨ੍ਹਾਂ ਨੂੰ ‘ਡੋਜ਼’ ਦਿੱਤੀ ਗਈ ਸੀ ਅਤੇ ਉਸ ਦਾ ਅਸਰ ਆਇਆ ਸੀ, ਉਸੇ ਤਰ੍ਹਾਂ ਉੱਤਰ ਪ੍ਰਦੇਸ਼ ’ਚ ‘ਡੋਜ਼’ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ’ਤੇ ਯੋਗੇਂਦਰ ਯਾਦਵ ਨੇ ਕਿਹਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਲਗਾਤਾਰ ਝੂਠ ਬੋਲਿਆ ਹੈ। ਸਰਕਾਰ 11 ਮਹੀਨੇ ਅੰਦੋਲਨ ਤੋਂ ਬਾਅਦ ਵੀ ਅਜੇ ਆਪਣੀ ਗੱਲ ’ਤੇ ਕਾਇਮ ਨਹੀਂ ਹੈ। ਅਜੇ ਤੱਕ ਕਿਸੇ ਕਮੇਟੀ ਦਾ ਗਠਨ ਨਹੀਂ ਹੋਇਆ ਹੈ।ਕਿਸਾਨਾਂ ਦੇ ਮੁਕੱਦਮੇ ਤੱਕ ਵਾਪਸ ਨਹੀਂ ਹੋਏ ਹਨ, ਜਦੋਂ ਕਿ ਇਸ ਵਾਅਦੇ ਦੇ ਨਾਲ ਧਰਨਾ ਖਤਮ ਕਰਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਨੂੰ ਸੀ. ਐੱਮ. ਚਾਹੀਦਾ ਹੈ ਤਾਨਾਸ਼ਾਹ ਨਹੀਂ। ਸਾਨੂੰ ਯੂ. ਪੀ. ਦਾ ਵਿਕਾਸ ਕਰਨ ਵਾਲਾ ਸ਼ਾਸਕ ਚਾਹੀਦਾ ਹੈ, ਨਾ ਕਿ ਸਮਾਜਕ ਸਦਭਾਵਨਾ ਨੂੰ ਖ਼ਰਾਬ ਕਰਨ ਵਾਲਾ ਤਾਨਾਸ਼ਾਹ।
ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।