ਸਰਕਾਰ ਨੇ MSP ’ਤੇ ਖਰੀਦ ਕੀਤੀ ਸ਼ੁਰੂ, ਕਿਹਾ-ਛੋਲਿਆਂ ਦੇ ਉਤਪਾਦਨ ਨੂੰ ਲੈ ਕੇ ਕੋਈ ਚਿੰਤਾ ਨਹੀਂ

04/10/2024 10:35:39 AM

ਨਵੀਂ ਦਿੱਲੀ (ਭਾਸ਼ਾ) - ਕੇਂਦਰ ਨੇ ਕਿਹਾ ਕਿ ਉਸ ਨੇ ਕੀਮਤਾਂ ’ਤੇ ਕਾਬੂ ਰੱਖਣ ਅਤੇ ਆਪਣੀਆਂ ਕਲਿਯਾਣਕਾਰੀ ਯੋਜਨਾਵਾਂ ਤਹਿਤ ਵੰਡ ਕਰਨ ਦੀ ਮਨਸ਼ਾ ਰੱਖਣ ਵਾਲੇ ਸੂਬਿਆਂ ਦੀ ਮੰਗ ਨੂੰ ਪੂਰਾ ਕਰਨ ਦੇ ਮਕਸਦ ਨਾਲ ਬਫਰ ਸਟਾਕ ਬਣਾਉਣ ਨੂੰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਛੋਲੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧ ਵਿਚ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਸੰਵਾਦਾਤਾਵਾਂ ਨੂੰ ਕਿਹਾ ਕਿ ਖੇਤੀ ਮੰਤਰਾਲਾ ਨੇ ਸੰਕੇਤ ਦਿੱਤਾ ਹੈ ਕਿ ਛੋਲਿਆਂ ਦੀ ਪੈਦਾਵਾਰ ਬਰਕਰਾਰ ਹੈ ਅਤੇ ‘ਫਿਲਹਾਲ ਉਤਪਾਦਨ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।’

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਉਨ੍ਹਾਂ ਨੇ ਕਿਹਾ ਕਿ ਇਸ ਵਿਚ ਸੂਬਿਆਂ ਨੂੰ ਇਹ ਯਕੀਨੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿ ਵਪਾਰੀਆਂ, ਦਰਾਮਦਕਾਰਾਂ ਅਤੇ ਮਿੱਲ ਮਾਲਿਕਾਂ ਨੂੰ ਜਮ੍ਹਾਖੋਰੀ ਅਤੇ ਕੀਮਤ ਵਾਧੇ ਨੂੰ ਰੋਕਣ ਲਈ 15 ਅਪ੍ਰੈਲ ਤੋਂ ਪ੍ਰਭਾਵੀ ਨਿਯਮਾਂ ਤਹਿਤ ਦਾਲਾਂ ਦੇ ਆਪਣੇ ਸਟਾਕ ਦੀ ਸਥਿਤੀ ਦਾ ਐਲਾਨ ਕਰਨਾ ਚਾਹੀਦਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਸਟਮ ਡਿਊਟੀ ’ਚ ਪਈਆਂ ਦਰਾਮਦੀ ਦਾਲਾਂ ਦੇ ਮੁੱਦਿਆਂ ’ਤੇ ਦਰਾਮਦਕਾਰਾਂ, ਵਪਾਰੀਆਂ, ਕਸਟਮ ਡਿਊਟੀ ਤੇ ਸੂਬੇ ਦੇ ਅਧਿਕਾਰੀਆਂ ਨਾਲ ਚਰਚਾ ਕਰਨ ਲਈ ਬੁੱਧਵਾਰ ਨੂੰ ਇਕ ਬੈਠਕ ਬੁਲਾਈ ਹੈ। ਰਬੀ ਮਾਰਕੀਟਿੰਗ ਸੈਸ਼ਨ 2024-25 ਲਈ ਛੋਲਿਆਂ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 5,440 ਰੁਪਏ ਪ੍ਰਤੀ ਕੁਇੰਟਲ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਖਰੇ ਨੇ ਕਿਹਾ, ‘‘ਛੋਲਿਆਂ ਦੀ ਫ਼ਸਲਾਂ ਦੀ ਆਮਦ ਵੱਧਣ ਨਾਲ ਮੰਡੀ ਦੀਆਂ ਕੀਮਤਾਂ ਨਰਮ ਹੋ ਗਈਆਂ ਹਨ ਅਤੇ ਐੱਮ. ਐੱਸ. ਪੀ. ਪੱਧਰ ’ਤੇ ਪਹੁੰਚ ਗਈਆਂ ਹਨ। ਅਸੀਂ ਹੁਣ ਖਰੀਦ ਮੁਹਿੰਮ ਸ਼ੁਰੂ ਕੀਤੀ ਹੈ।’’ ਸਹਿਕਾਰੀ ਸੰਸਥਾਵਾਂ ਨੈਫੇਡ ਅਤੇ ਐੱਨ. ਸੀ. ਸੀ. ਐੱਫ. ਮੁੱਲ ਵਾਧੇ ਨੂੰ ਰੋਕਣ ਲਈ ਬਾਜ਼ਾਰ ’ਚ ਜਾਰੀ ਕੀਤੇ ਜਾਣ ਵਾਲੇ ਦਾਲਾਂ ਦੇ ਸਟਾਕ ਨੂੰ ਬਣਾਈ ਰੱਖਣ ਲਈ ਮੁੱਲ ਸਥਿਰੀਕਰਨ ਨਿੱਧੀ (ਪੀ. ਐੱਸ. ਐੱਫ.) ਯੋਜਨਾ ਦੇ ਹਿੱਸੇ ਦੇ ਰੂਪ ’ਚ ਛੋਲਿਆਂ ਦੀ ਖਰੀਦ ਦਾ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਮੌਜੂਦਾ ਸਮੇਂ ’ਚ, ਸਰਕਾਰ ਕੋਲ ਪੀ. ਐੱਸ. ਐੱਫ. ਤਹਿਤ ਖਰੀਦੇ 10 ਲੱਖ ਟਨ ਕੱਚੇ ਛੋਲਿਆਂ ਦਾ ਬਫਰ ਸਟਾਕ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤੀ ਮੰਤਰਾਲਾ ਨੇ ਸੰਕੇਤ ਦਿੱਤਾ ਹੈ ਕਿ ਫ਼ਸਲ ਦੀ ਪੈਦਾਵਾਰ ’ਚ ਕਮੀ ਨਹੀਂ ਆਈ ਹੈ, ਭਾਵੇਂ ਹੀ ਫ਼ਸਲ ਸਾਲ 2023-24 (ਜੁਲਾਈ-ਜੂਨ) ਲਈ ਕੁੱਲ ਛੋਲਿਆਂ ਦਾ ਉਤਪਾਦਨ 121 ਲੱਖ ਟਨ ਤੋਂ ਥੋੜ੍ਹਾ ਘੱਟ ਆਂਕਿਆ ਗਿਆ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News