ਅਰੁਣਾਚਲ ''ਤੇ ਚੀਨ ਦੇ ਦਾਅਵੇ ਦਾ ਸਖ਼ਤੀ ਨਾਲ ਖੰਡਨ ਕਰੇ ਸਰਕਾਰ : ਮਲਿਕਾਰਜੁਨ ਖੜਗੇ

03/26/2024 3:01:54 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਟੁੱਟ ਹਿੱਸਾ ਹੈ ਅਤੇ ਮੋਦੀ ਸਰਕਾਰ ਨੂੰ ਚੀਨ ਵਲੋਂ ਇਸ ਸੂਬੇ 'ਤੇ ਦਾਅਵਾ ਕੀਤੇ ਜਾਣ ਦਾ ਬਹੁਤ ਸਖ਼ਤੀ ਨਾਲ ਖੰਡਨ ਕਰਨਾ ਚਾਹੀਦਾ। ਚੀਨ ਨੇ ਸੋਮਵਾਰ ਨੂੰ ਇਕ ਵਾਰ ਮੁੜ ਇਹ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ 'ਹਮੇਸ਼ਾ' ਉਸ ਦਾ ਖੇਤਰ ਰਿਹਾ ਹੈ। ਹਾਲਾਂਕਿ ਭਾਰਤ ਨੇ ਬੀਜਿੰਗ ਦੇ ਦਾਅਵੇ ਨੂੰ 'ਬੇਹੂਦਾ' ਅਤੇ 'ਹਾਸੋਹੀਣਾ' ਦੱਸ ਕੇ ਖਾਰਜ ਕਰ ਦਿੱਤਾ। ਖੜਗੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਟੁੱਟ ਹਿੱਸਾ ਹੈ। ਉਨ੍ਹਾਂ ਨੇ ਇਹ ਵੀ ਕਿਹਾ,''ਕਾਂਗਰਸ ਅਰੁਣਾਚਲ ਪ੍ਰਦੇਸ਼ 'ਤੇ ਚੀਨ ਦੇ ਕਿਸੇ ਵੀ ਦਾਅਵੇ ਦੀ ਸਖ਼ਤ ਨਿੰਦਾ ਅਤੇ ਵਿਰੋਧ ਕਰਦੀ ਹੈ। ਇਹ ਇਕ ਮਹੀਨੇ 'ਚ ਚੌਥੀ ਵਾਰ ਹੈ, ਜਦੋਂ ਚੀਨ ਨੇ ਪੂਰੀ ਤਰ੍ਹਾਂ ਨਾਲ ਹਾਸੋਹੀਣੇ ਅਤੇ ਬੇਤੁਕੇ ਦਾਅਵੇ ਕੀਤੇ ਹਨ।''

ਖੜਗੇ ਦਾ ਕਹਿਣਾ ਹੈ ਕਿ ਸਥਾਨਾਂ ਦਾ ਨਾਂ ਬਦਲ ਕੇ ਅਤੇ ਦੂਜੇ ਦੇਸ਼ਾਂ ਨਾਲ ਸੰਬੰਧਤ ਖੇਤਰਾਂ ਦੇ ਨਕਸ਼ੇ ਮੁੜ ਬਣਾ ਕੇ ਬੇਤੁਕੇ ਦਾਅਵੇ ਕਰਨ 'ਚ ਚੀਨ ਦਾ ਰਿਕਾਰਡ ਮਸ਼ਹੂਰ ਹੈ। ਉਨ੍ਹਾਂ ਕਿਹਾ,''ਰਾਜਨੀਤੀ ਤੋਂ ਵੱਖ ਅਸੀਂ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ 'ਚ ਇਕੱਠੇ ਹਾਂ। ਹਾਲਾਂਕਿ ਇਹ ਵੀ ਰੇਖਾਂਕਿਤ ਕੀਤਾ ਜਾ ਸਕਦਾ ਹੈ ਕਿ ਚੀਨ ਦਾ ਰਵੱਈਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ 'ਲਾਲ ਅੱਖ' ਦਿਖਾਉਣ ਵਾਲੀ ਕਾਰਵਾਈ ਨਹੀਂ ਕਰਨ ਅਤੇ ਚੀਨ ਨੂੰ ਕਲੀਨ ਚਿੱਟ ਦੇਣ ਦਾ ਨਤੀਜਾ ਹੈ।'' ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ,''ਭਾਵੇਂ ਅਰੁਣਾਚਲ ਪ੍ਰਦੇਸ਼ ਦੇ ਕਰੀਬ ਸਰਹੱਦ 'ਤੇ ਪਿੰਡ ਵਸਾਉਣਾ ਹੋਵੇ ਜਾਂ ਸਰਹੱਦ ਕੋਲ ਰਹਿਣ ਵਾਲੇ ਸਾਡੇ ਲੋਕਾਂ ਨੂੰ ਅਗਵਾ ਕਰਨਾ ਹੋਵੇ, ਮੋਦੀ ਸਰਕਾਰ ਦੀ 'ਪਲੀਜ਼ ਚਾਈਨਾ ਪਾਲਿਸੀ' (ਚੀਨ ਨੂੰ ਖੁਸ਼ ਕਰਨ ਦੀ ਨੀਤੀ) ਨੇ ਅਰੁਣਾਚਲ 'ਚ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਖਡਤਰੇ 'ਚ ਪਾ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੀਨ ਨੇ ਦਾਅਵਿਆਂ ਦਾ ਸਖ਼ਤੀ ਨਾਲ ਖੰਡਨ ਕਰਨਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News