ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ

Friday, Jan 24, 2025 - 01:53 PM (IST)

ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ

ਨਵਾਂਸ਼ਹਿਰ (ਮਨੋਰੰਜਨ)-ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ’ਤੇ ਗੱਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਹੁਣ ਸਰਕਾਰ ਵੱਲੋਂ ਵਾਹਨ ਚਲਾਉਂਦੇ ਸਮੇਂ ਗੱਲ ਕਰਨ ’ਤੇ 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।  ਸਰਕਾਰ ਦਾ ਮੰਨਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ’ਤੇ ਅਕਸਰ ਹਾਦਸਾ ਹੋਣ ਦੀ ਅਸ਼ੰਕਾ ਬਣੀ ਰਹਿੰਦੀ ਹੈ। ਕਈ ਵਾਰ ਤਾਂ ਮੋਬਾਇਲ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੇ ਹਨ। ਪਹਿਲਾਂ ਤਾਂ ਨਿਯਮ ਤੋੜਨ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਸੀ ਪਰ ਜਦੋਂ ਤੋਂ ਈ-ਚਲਾਨ ਸ਼ੁਰੂ ਹੋਇਆ ਹੈ ਹੁਣ ਸਿੱਧੇ ਆਨਲਾਈਨ ਚਲਾਨ ਹੀ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਮੁੜ ਗੋਲ਼ੀਆਂ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਅੱਧੀ ਰਾਤ ਨੂੰ ਸਹਿਮੇ ਲੋਕ

ਹੁਣ ਕਿਸੇ ਤਰ੍ਹਾਂ ਦੀ ਸਿਫ਼ਾਰਿਸ਼ ਵੀ ਚੱਲ ਰਹੀ। ਅਜਿਹੇ ਵਿਚ ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਫਾਇਰ ਬਿਗ੍ਰੇਡ ਐਂਬੂਲੈਂਸ ਅਤੇ ਹੋਰ ਸਰਕਾਰੀ ਗੱਡੀਆਂ ਨੂੰ ਰਸਤੇ ਨਾ ਦੇਣ ’ਤੇ ਦਸ ਤੋਂ 25 ਹਜ਼ਾਰ ਰੁਪਏ ਦਾ ਚਾਲਾਨ ਹੋਵੇਗਾ।  ਹਾਈ ਸਕਿਓਰਟੀ ਨੰਬਰ ਪਲੇਟ ਨਾ ਹੋਣ ’ਤੇ ਪੰਜ ਤੋਂ ਦਸ ਹਜ਼ਾਰ ਤੱਕ ਦਾ ਜੁਰਮਾਨਾ ਹੋਵੇਗਾ। ਜੇ ਆਨਲਾਈਨ ਚਲਾਨ ਸਮੇਂ ਚਾਲਾਨ ਨਹੀਂ ਭਰਿਆ ਤਾਂ ਅੱਗੇ ਪੈਨਲਟੀ ਵੀ ਹੋਵੇਗੀ। ਦੂਜੀ ਵਾਰ ਚਲਾਨ ਹੋਣ ’ਤੇ 500 ਰੁਪਏ ਵਾਧੂ ਦੇਣੇ ਹੋਣਗੇ। ਟ੍ਰੈਫਿਕ ਪੁਲਸ ਦੇ ਇੰਚਾਰਜ ਸੁਭਾਸ਼ ਕੁਮਾਰ ਨੇ ਦੱਸਿਆ ਕਿ ਅਕਸਰ ਵੇਖਿਆ ਗਿਆ ਹੈ ਕਿ ਸ਼ਹਿਰ ਵਿਚ ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਨਾਲ ਹਾਦਸੇ ਹੋ ਰਹੀਆਂ ਹਨ। ਹੁਣ ਜੇਕਰ ਵਾਹਨ ਚਾਲਕ ਵੱਲੋਂ ਟ੍ਰੈਫਿਕ ਨਿਯਮ ਦਾ ਉਲੰਘਣਾ ਕੀਤੀ ਗਈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। 

ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News