ਅੰਤਿਮ ਸੰਸਕਾਰ ''ਤੇ ਜਾਣਾ ਹੈ... ਸਰਕਾਰੀ ਟੀਚਰ ਨੇ ਛੁੱਟੀ ਲਈ ਵਿਦਿਆਰਥੀ ਦੀ ਮੌਤ ਦਾ ਬਣਾਇਆ ਬਹਾਨਾ
Wednesday, Dec 04, 2024 - 12:55 PM (IST)
ਨੈਸ਼ਨਲ ਡੈਸਕ- ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਇਕ ਵਿਦਿਆਰਥੀ ਦੀ ਮੌਤ ਦਾ ਝੂਠਾ ਹਵਾਲਾ ਦੇ ਕੇ ਛੁੱਟੀ ਲੈਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਹੀਰਾਲਾਲ ਮੱਧ ਪ੍ਰਦੇਸ਼ ਦੇ ਮਊਗੰਜ ਜ਼ਿਲ੍ਹੇ 'ਚ ਇਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਤਾਇਨਾਤ ਹੈ।
ਇਹ ਵੀ ਪੜ੍ਹੋ : ਨੂੰਹ 'ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ 'ਤੇ ਪੈ ਗਿਆ ਰੌਲਾ
ਅਧਿਕਾਰੀਆਂ ਅਨੁਸਾਰ ਪਟੇਲ ਨੇ 27 ਨਵੰਬਰ ਨੂੰ ਛੁੱਟੀ ਲਈ ਅਤੇ ਮੌਜੂਦ ਰਜਿਸਟਰ 'ਚ ਦਰਜ ਕੀਤਾ ਕਿ ਸਕੂਲ ਦੇ ਜਮਾਤ ਤਿੰਨ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਉਹ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵਿਦਿਆਰਥੀ ਦੇ ਪਿਤਾ ਨੂੰ ਅਧਿਆਪਕ ਦੇ ਨੋਟ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਸ਼ਿਕਾਇਤ ਕੀਤੀ, ਕਿਉਂਕਿ ਉਨ੍ਹਾਂ ਦਾ ਬੇਟਾ ਜਿਊਂਦਾ ਹੈ ਅਤੇ ਸਿਹਤਮੰਦ ਹੈ। ਮਊਗੰਜ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼੍ਰੀਵਾਸਤਵ ਨੇ ਦੱਸਿਆ ਕਿ ਪਟੇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8