ਸ਼ਰਾਫਤ ਨਾਲ ਕਿਸਾਨਾਂ ਦਾ ਸਾਰਾ ਝੋਨਾ ਖਰੀਦੇ ਸਰਕਾਰ, ਨਹੀਂ ਤਾਂ ਮੁੜ ਜਾਮ ਕਰਾਂਗੇ ਸੜਕਾਂ: ਚਢੂਨੀ

Sunday, Oct 03, 2021 - 02:10 PM (IST)

ਕੁਰੂਕਸ਼ੇਤਰ– ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਝੋਨੇ ਦੀ ਖਰੀਦ ’ਤੇ ਸਰਕਾਰ ਦੀਆਂ ਸ਼ਰਤਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਰਕਾਰ ਦੇ ਇਕ ਏਕੜ ’ਚੋਂ 25 ਕੁਅੰਟਲ ਝੋਨਾ ਖਰੀਦਣ ਦਾ ਫਰਮਾਨ ਦਿੱਤਾ ਹੈ। 

 

ਇਸ ਸਬੰਧ ’ਚ ਚਢੂਨੀ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਤਾਰੀਖ ਦੱਸਾਂਗੇ ਕਿ ਤੁਸੀਂ ਕਿਸ ਦਿਨ ਫਸਲ ਲੈ ਕੇ ਆਉਣੀ ਹੈ ਅਤੇ ਇਕ ਏਕੜ ’ਚੋਂ ਸਿਰਫ 25 ਕੁਅੰਟਲ ਝੋਨਾ ਹੀ ਖਰੀਦਿਆ ਜਾਵੇਗਾ। ਚਢੂਨੀ ਨੇ ਸਰਕਾਰ ਦੀਆਂ ਇਨ੍ਹਾਂ ਦੋਵਾਂ ਸ਼ਰਤਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਇਹ ਦੋਵੇਂ ਫੈਸਲੇ ਜਲਦ ਵਾਪਸ ਲਵੇ ਅਤੇ ਸ਼ਰਾਫਤ ਨਾਲ ਕਿਸਾਨਾਂ ਦਾ ਸਾਰਾ ਝੋਨਾ ਖਰੀਦੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲੇ ਵਾਪਸ ਨਹੀਂ ਲਏ ਤਾਂ ਕਿਸਾਨ ਮੁੜ ਸੜਕਾਂ ਜਾਮ ਕਰਨਗੇ।


Rakesh

Content Editor

Related News