ਕੇਂਦਰ ਸਰਕਾਰ ਦੇਸ਼ ਵਿਚ ਨਿਵੇਸ਼ ਲਿਆਉਣ ਲਈ ਹਰ ਕਦਮ ਚੁੱਕਣ ਲਈ ਤਿਆਰ : ਸੀਤਾਰਮਨ

Tuesday, Sep 13, 2022 - 05:00 PM (IST)

ਕੇਂਦਰ ਸਰਕਾਰ ਦੇਸ਼ ਵਿਚ ਨਿਵੇਸ਼ ਲਿਆਉਣ ਲਈ ਹਰ ਕਦਮ ਚੁੱਕਣ ਲਈ ਤਿਆਰ : ਸੀਤਾਰਮਨ

ਨਵੀਂ ਦਿੱਲੀ : ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਸਰਕਾਰ ਦੇਸ਼ ਵਿਚ ਨਿਵੇਸ਼ ਵਧਾਉਣ ਦੀ ਤਿਆਰੀ 'ਚ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਹਾਲ ਹੀ ਦੇ ਮਹੀਨਿਆਂ ਵਿਚ ਦੇਸ਼ ਦੇ ਪੂੰਜੀ ਬਾਜ਼ਾਰ ਵਿਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ। 

ਮੋਦੀ ਸਰਕਾਰ ਦੇਸ਼ ਵਿਚ ਭਾਰੀ ਨਿਵੇਸ਼ ਲਿਆਉਣ ਲਈ ਹਰ ਕਦਮ ਚੁੱਕਣ ਲਈ ਤਿਆਰ ਹੈ। ਮਾਈਂਡਮਾਈਨ ਇੰਸਟੀਚਿਊਟ ਆਫ਼ ਹੀਰੋ ਐਂਟਰਪ੍ਰਾਈਜ਼ ਦੁਆਰਾ ਪੋਸਟ ਪੈਨਡੇਮਿਕ, ਰੀਪਰਪੋਜ਼ਿੰਗ ਇੰਡੀਆ ਥੀਮ 'ਤੇ ਆਯੋਜਿਤ ਦੋ ਰੋਜ਼ਾ 15ਵੇਂ ਮਾਈਂਡਮਾਈਨ ਸਮਿਟ ਦਾ ਉਦਘਾਟਨ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਦੇ ਗਲੋਬਲ ਨਿਵੇਸ਼ਕ ਭਾਰਤ ਨੂੰ ਨਿਵੇਸ਼ ਦੇ ਖੇਤਰ ਵਜੋਂ ਬਿਹਤਰ ਸਥਾਨ ਮੰਨ ਰਹੇ ਹਨ। ਇਸ ਲਈ ਦੇਸ਼ ਦੇ ਸਟਾਕ ਮਾਰਕੀਟ ਵਿੱਚ ਉਛਾਲ ਆਇਆ ਹੈ। ਇਸ ਨਾਲ ਦੇਸ਼ ਦੇ ਪ੍ਰਚੂਨ ਬਾਜ਼ਾਰ 'ਚ ਵੀ ਨਿਵੇਸ਼ਕਾਂ ਦਾ ਭਰੋਸਾ  ਵਧਿਆ ਹੈ। 

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ 51,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਸੀ ਅਤੇ ਚਾਲੂ ਮਹੀਨੇ 'ਚ ਵੀ ਹੁਣ ਤੱਕ 5600 ਕਰੋੜ ਰੁਪਏ ਦੀ ਖ਼ਰੀਦਦਾਰੀ ਕੀਤੀ ਜਾ ਚੁੱਕੀ ਹੈ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਨਿਵੇਸ਼ ਲਿਆਉਣ ਲਈ ਹਰ ਕਦਮ ਚੁੱਕਣ ਲਈ ਤਿਆਰ ਹੈ। ਦੇਸ਼ ਦੇ ਨਿੱਜੀ ਉਦਯੋਗ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਲਈ PLI ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਟੈਕਸ ਦਰਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ।
 

ਉਨ੍ਹਾਂ ਅੱਗੇ ਕਿਹਾ ਕਿ ਨੀਤੀਆਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਦੇਸ਼ ਵਿਚ ਵਧੇਰੇ ਨਿਰਮਾਣ ਕਰਨ ਕਿਉਂਕਿ ਜਦੋਂ ਕਿ ਹੋਰ ਦੇਸ਼  ਭਾਰਤ ਨਿਰਮਾਣ ਖੇਤਰ ਵਿੱਚ ਦਾਖਲੇ ਲਈ ਬਹੁਤ ਉਤਸੁਕ ਹਨ ਤਾਂ ਭਾਰਤੀ ਵੀ ਦੇਸ਼ ਵਿਕਾਸ ਲਈ ਅੱਗੇ ਆਉਣ। 
 


author

Harnek Seechewal

Content Editor

Related News