ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਰਕਾਰ ਤਿਆਰ: ਨਰਿੰਦਰ ਸਿੰਘ ਤੋਮਰ

12/02/2020 11:24:11 PM

ਨਵੀਂ ਦਿੱਲੀ  :  ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਸੋਮਵਾਰ ਨੂੰ ਹੋਈ ਬੈਠਕ ਬੇਨਤੀਜਾ ਰਹੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਵੀਰਵਾਰ ਭਾਵ ਕੱਲ ਫਿਰ ਬੈਠਕ ਹੋਵੇਗੀ। ਮੈਨੂੰ ਉਮੀਦ ਹੈ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇਗਾ। ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਾਨੂੰਨ ਉਨ੍ਹਾਂ ਦੇ ਹਿੱਤ 'ਚ ਹਨ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਸੁਧਾਰ ਕੀਤੇ ਗਏ ਹਨ ਪਰ ਜੇਕਰ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਹੈ ਤਾਂ ਅਸੀਂ ਉਨ੍ਹਾਂ ਦੀ ਚਿੰਤਾਵਾਂ ਨੂੰ ਦੂਰ ਕਰਨ ਲਈ ਤਿਆਰ ਹਾਂ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਬੋਲੇ- ਕਿਸਾਨ ਸਮਝਦਾਰੀ ਨਾਲ ਕੰਮ ਲੈਣ, ਇਹ ਲਾਹੌਰ ਜਾਂ ਕਰਾਚੀ ਨਹੀਂ 

ਕਿਸਾਨ ਅੰਦੋਲਨ ਦੇ 6ਵੇਂ ਦਿਨ ਅੱਜ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਕਿਸਾਨ ਯੂਨੀਅਨ ਹਰਿਆਣਾ ਪ੍ਰੈਜ਼ੀਡੈਂਟ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਤਿੰਨ ਕਾਨੂੰਨਾਂ ਨੂੰ ਲਿੱਖ ਕੇ ਦਿਆਂਗੇ, ਕੀ ਮੁਸ਼ਕਿਲ ਹੈ ਇਨ੍ਹਾਂ ਕਾਨੂੰਨਾਂ ਤੋਂ। ਸਾਡੀ ਗੱਲ ਮੰਨਦੇ ਹਨ ਤਾਂ ਠੀਕ, ਨਹੀਂ ਤਾਂ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਰੱਦ ਕਰੋ। ਟਿਕਰੀ ਬਾਰਡਰ, ਸਿੰਘੂ ਬਾਰਡਰ ਦੇ ਨਾਲ ਸਾਰੇ ਬਾਰਡਰ ਸੀਲ ਕਰ ਦਿੱਤੇ ਜਾਣਗੇ। ਦੇਸ਼ ਭਰ 'ਚ ਪ੍ਰਦਰਸ਼ਨ ਸ਼ੁਰੂ ਹੋ ਜਾਵੇਗਾ। ਇਸ ਮੀਟਿੰਗ ਦੇ ਨਾਲ-ਨਾਲ ਰਾਕੇਸ਼ ਟਿਕੈਤ ਦਾ ਸਾਥ ਵੀ ਮਿਲ ਗਿਆ ਹੈ। ਪੂਰੇ ਦੇਸ਼ 'ਚ ਕਿਸਾਨ ਪੁਤਲਾ ਸਾੜਨਗੇ। 5 ਤਾਰੀਖ਼ ਨੂੰ ਮੋਦੀ ਸਰਕਾਰ ਦਾ ਪੁਤਲਾ ਫੁੱਕਿਆ ਜਾਵੇਗਾ। 
ਕੇਜਰੀਵਾਲ ਦਾ ਪਲਟਵਾਰ- ਖੇਤੀਬਾੜੀ ਬਿੱਲ 'ਤੇ ਕਮੇਟੀ ਦੇ ਮੈਂਬਰ ਸਨ ਕੈਪਟਨ ਅਮਰਿੰਦਰ, ਉਦੋਂ ਕਿਉਂ ਨਹੀਂ ਰੋਕਿਆ

ਇਸ ਤੋਂ ਬਾਅਦ 7 ਦਸੰਬਰ ਨੂੰ ਐਵਾਰਡ ਵਾਪਸੀ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਗੁਰਨਾਮ ਸਿੰਘ ਨੇ ਕਿਹਾ ਕਿ ਫੌਜੀ ਅਤੇ ਖਿਡਾਰੀ ਐਵਾਰਡ ਵਾਪਸੀ ਕਰਨਗੇ। ਅਜੇ ਸਪੱਸ਼ਟ ਨਹੀਂ ਹੈ ਹਾਲਾਂਕਿ, ਸ਼ੁਰੂਆਤ 'ਚ ਫੌਜੀ ਅਤੇ ਜਵਾਨ ਬੋਲੇ ਸਨ ਪਰ ਹੁਣ ਸਪੱਸ਼ਟ ਕਰਨ ਲਈ ਕਿਹਾ ਹੈ। ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਜੇਕਰ ਕਾਨੂੰਨ ਨੂੰ ਖਤਮ ਨਹੀਂ ਕੀਤਾ ਤਾਂ ਦਿੱਲੀ ਨੂੰ ਚਾਰਾਂ ਪਾਸਿਓਂ ਜਾਮ ਕਰ ਦਿਆਂਗੇ।

ਨੋਟ - ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ 'ਤੇ ਤੁਸੀਂ ਕੀ ਕਹਿਣਾ ਚਾਹੋਗੇ। ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News