ਤਕਨੀਕੀ ਖ਼ਰਾਬੀ ਕਾਰਨ ਚੱਲੀ ਮਿਜ਼ਾਈਲ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
Friday, Mar 11, 2022 - 08:22 PM (IST)
ਨਵੀਂ ਦਿੱਲੀ (ਬਿਊਰੋ) : ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ 9 ਮਾਰਚ ਨੂੰ ਰੁਟੀਨ ਮੇਨਟੀਨੈਂਸ ਦੌਰਾਨ ਗਲਤੀ ਨਾਲ ਮਿਜ਼ਾਈਲ ਚੱਲ ਗਈ। ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਪਾਕਿਸਤਾਨ ਦੇ ਇਕ ਇਲਾਕੇ 'ਚ ਡਿੱਗੀ ਅਤੇ ਇਸ ਘਟਨਾ ਨੂੰ 'ਬਹੁਤ ਹੀ ਅਫਸੋਸਜਨਕ' ਦੱਸਿਆ। ਮਿਜ਼ਾਈਲ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਤੋਂ ਇਕ ਮਿਜ਼ਾਈਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਈ ਅਤੇ ਖਾਨੇਵਾਲ ਜ਼ਿਲੇ ਦੇ ਮੀਆਂ ਚੰਨੂ ਖੇਤਰ ਦੇ ਕੋਲ ਡਿੱਗ ਗਈ।
ਇਹ ਵੀ ਪੜ੍ਹੋ : ਲੈਂਸੇਟ ਨੇ ਕੀਤਾ ਭਾਰਤ 'ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਾ ਦਾਅਵਾ, ਸਰਕਾਰ ਨੇ ਕੀਤਾ ਇਨਕਾਰ
ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਦੁਰਘਟਨਾਤਮਕ ਮਿਜ਼ਾਈਲ ਚੱਲ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, "ਤਕਨੀਕੀ ਖਰਾਬੀ ਕਾਰਨ 9 ਮਾਰਚ ਨੂੰ ਨਿਯਮਤ ਰੱਖ-ਰਖਾਅ ਦੌਰਾਨ ਗਲਤੀ ਨਾਲ ਇਕ ਮਿਜ਼ਾਈਲ ਚੱਲ ਗਈ।" ਬਿਆਨ 'ਚ ਕਿਹਾ ਗਿਆ, 'ਪਤਾ ਲੱਗਾ ਹੈ ਕਿ 'ਇਹ ਮਿਜ਼ਾਈਲ ਪਾਕਿਸਤਾਨ ਦੇ ਇਕ ਇਲਾਕੇ 'ਚ ਡਿੱਗੀ। ਇਹ ਘਟਨਾ ਬੇਹੱਦ ਅਫਸੋਸਜਨਕ ਹੈ, ਰਾਹਤ ਦੀ ਗੱਲ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।