ਫਜ਼ੂਲ ਖ਼ਰਚੀ ਰੋਕਣ ਲਈ ਵਿਦੇਸ਼ ਯਾਤਰਾ ’ਤੇ ਰੋਕ ! ‘ਬਿਹਾਰ ਦਰਸ਼ਨ’ ਕਰਨਗੇ ਸਰਕਾਰੀ ਅਧਿਕਾਰੀ
Wednesday, May 27, 2026 - 09:35 AM (IST)
ਨੈਸ਼ਨਲ ਡੈਸਕ- ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਹੁਕਮਾਂ ’ਤੇ ਪ੍ਰਸ਼ਾਸਨਿਕ ਫ਼ਜ਼ੂਲ-ਖ਼ਰਚੀ ਰੋਕਣ ਅਤੇ ਸੂਬੇ ਦੇ ਸੈਰ-ਸਪਾਟੇ ਨੂੰ ਵਿਸ਼ਵ ਪੱਧਰ ’ਤੇ ਲਿਆਉਣ ਲਈ ਅਨੋਖੀ ਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ਸਰਕਾਰੀ ਖ਼ਰਚੇ ’ਤੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਵਿਦੇਸ਼ ਯਾਤਰਾਵਾਂ ’ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ।
ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਊਰਜਾ ਸੰਕਟ ਅਤੇ ਗ਼ੈਰ-ਜ਼ਰੂਰੀ ਵਿਦੇਸ਼ੀ ਦੌਰਿਆਂ ਤੋਂ ਬਚਣ ਦੀ ਅਪੀਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਆਪਣੇ ਗ੍ਰਹਿ ਜ਼ਿਲੇ ਤੋਂ ਬਾਹਰ ਨਿਕਲ ਕੇ ਪਰਿਵਾਰਾਂ ਸਮੇਤ ‘ਬਿਹਾਰ ਦਰਸ਼ਨ’ ਕਰਨਾ ਹੋਵੇਗਾ, ਤਾਂ ਕਿ ਉਹ ਸਥਾਨਕ ਸੈਰ-ਸਪਾਟਾ ਸਥਾਨਾਂ ਦੀਆਂ ਵਿਵਸਥਾਵਾਂ ਨੂੰ ਸਮਝ ਕੇ ਉਨ੍ਹਾਂ ’ਚ ਸੁਧਾਰ ਦੇ ਸੁਝਾਅ ਦੇ ਸਕਣ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
ਬਿਹਾਰ ਸਰਕਾਰ ਨੇ ਸੂਬੇ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਰ ਤਿੰਨ ਮਹੀਨੇ ’ਚ ਪਰਿਵਾਰ ਸਮੇਤ 2 ਦਿਨ ਦੇ ਸੈਰ-ਸਪਾਟਾ ਦੌਰੇ ’ਤੇ ਭੇਜਣ ਦਾ ਫੈਸਲਾ ਕੀਤਾ ਹੈ। ਜਨਰਲ ਪ੍ਰਸ਼ਾਸਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਗ੍ਰਹਿ ਜ਼ਿਲ੍ਹੇ ਤੋਂ ਬਾਹਰ ਸਥਿਤ ਸੈਰ-ਸਪਾਟਾ, ਈਕੋ ਟੂਰਿਜ਼ਮ ਅਤੇ ਪੇਂਡੂ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰਨਗੇ ਅਤੇ ਘੱਟੋ-ਘੱਟ ਤਿੰਨ ਸਥਾਨਾਂ ਦਾ ਟੂਰ ਕਰਨਗੇ।
ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
