ਕੋਰੋਨਾ ਦੇ ਨਵੇਂ ਪ੍ਰਕਾਰ ''ਤੇ ਵੀ ਕਾਰਗਰ ਹੋਵੇਗੀ ਵੈਕਸੀਨ : ਸਿਹਤ ਮੰਤਰਾਲਾ

Tuesday, Dec 29, 2020 - 05:49 PM (IST)

ਨਵੀਂ ਦਿੱਲੀ- ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ (ਪੀ.ਐੱਸ.ਏ.) ਪ੍ਰੋਫੈਸਰ ਕੇ. ਵਿਜੇ ਰਾਘਵਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਰੂਪ ਬਦਲ ਰਿਹਾ ਹੈ ਪਰ ਇਸ ਨਾਲ ਵੈਕਸੀਨ ਨੂੰ ਲੈ ਕੇ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ 'ਚ ਅਤੇ ਦੁਨੀਆ ਭਰ 'ਚ ਜੋ ਵੈਕਸੀਨ ਕੋਰੋਨਾ ਲਈ ਤਿਆਰ ਕੀਤੀ ਜਾ ਰਹੀ ਹੈ, ਉਹ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ 'ਚ ਪਾਏ ਗਏ ਵੇਰੀਐਂਟ 'ਤੇ ਵੀ ਕਾਰਗਰ ਹੋਵੇਗੀ। ਹਾਲੇ ਤੱਕ ਅਜਿਹੀ ਕੋਈ ਰਿਸਰਚ ਨਹੀਂ ਹੈ, ਜੋ ਇਹ ਸਾਬਤ ਕਰੇ ਕਿ ਵਾਇਰਸ ਦਾ ਰੂਪ ਬਦਲਣ ਨਾਲ ਵੈਕਸੀਨ ਬੇਅਸਰ ਹੋ ਜਾਵੇਗੀ। ਮੰਗਲਵਾਰ ਨੂੰ ਕੋਰੋਨਾ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਕੋਰੋਨਾ 'ਤੇ ਵੀਕਲੀ ਰਿਪੋਰਟ ਵੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦਾ ਸਭ ਤੋਂ ਵੱਧ 63 ਫੀਸਦੀ ਅਸਰ ਪੁਰਸ਼ਾਂ 'ਤੇ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਮਿਲੇ ਕੁੱਲ ਪੀੜਤਾਂ 'ਚ 63 ਫੀਸਦੀ ਪੁਰਸ਼ ਪੀੜਤ ਹਨ, ਜਦੋਂ ਕਿ 37 ਫੀਸਦੀ ਜਨਾਨੀਆਂ ਹਨ। ਉਮਰ ਦੇ ਹਿਸਾਬ ਨਾਲ ਦੇਖੀਏ ਤਾਂ 8 ਫੀਸਦੀ ਮਰੀਜ਼ਾਂ ਦੀ ਉਮਰ 17 ਸਾਲ ਤੋਂ ਘੱਟ ਹੈ। 18 ਤੋਂ 25 ਸਾਲ ਦੇ 13 ਫੀਸਦੀ, 26 ਤੋਂ 44 ਸਾਲ ਦੇ 39 ਫੀਸਦੀ, 45 ਤੋਂ 60 ਸਾਲ ਦੇ 26  ਫੀਸਦੀ ਅਤੇ 60 ਸਾਲ ਤੋਂ ਵੱਧ 14 ਫੀਸਦੀ ਲੋਕ ਪੀੜਤ ਹੋਏ ਹਨ। ਕੇਂਦਰੀ ਸਿਹਤ ਸਕੱਤਰ ਅਨੁਸਾਰ, ਦੇਸ਼ ਦੇ ਸਰਗਰਮ ਮਾਮਲਿਆਂ 'ਚੋਂ 60 ਫੀਸਦੀ ਤੋਂ ਵੱਧ 5 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਹੈ। ਇਸ 'ਚ ਕਰੀਬ 24 ਫੀਸਦੀ ਮਾਮਲੇ ਕੇਰਲ 'ਚ, 21 ਫੀਸਦੀ ਮਹਾਰਾਸ਼ਟਰ 'ਚ, 5 ਫੀਸਦੀ ਪੱਛਮੀ ਬੰਗਾਲ 'ਚ ਅਤੇ 5 ਫੀਸਦੀ ਉੱਤਰ ਪ੍ਰਦੇਸ਼ 'ਚ ਹਨ। ਛੱਤੀਸਗੜ੍ਹ 'ਚ ਕਰੀਬ 4.83 ਫੀਸਦੀ ਮਾਮਲੇ ਹਨ।

ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News