ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

10/22/2020 6:20:21 PM

ਨੈਸ਼ਨਲ ਡੈਸਕ: ਭਾਰਤ ਸਰਕਾਰ ਨੂੰ ਉਮੀਦ ਹੈ ਕਿ ਦਸਬੰਰ ਤੱਕ ਕੋਰੋਨਾ ਵੈਕਸੀਨ ਮਿਲ ਜਾਵੇਗੀ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸਿਹਤ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਕੋਰੋਨਾ ਦੀ ਦਵਾਈ ਕਦੋਂ ਮਿਲੇਗੀ ਪਰ ਜਿਸ ਤਰ੍ਹਾਂ ਨਾਲ ਦਵਾਈ 'ਤੇ ਟਰਾਇਲ ਹੋ ਰਹੇ ਹਨ ਉਮੀਦ ਹੈ ਕਿ ਦਸੰਬਰ-ਜਨਵਰੀ ਤੱਕ ਦਵਾਈ ਮਿਲ ਜਾਵੇ। ਸੀਰਮ ਇੰਸੀਚਿਊਟ ਕੋਰੋਨਾ ਵੈਕਸੀਨ ਦੇ ਟਰਾਇਲ 'ਚ ਭਾਰਤ 'ਚ ਸਭ ਤੋਂ ਅੱਗੇ ਹੈ। ਭਾਰਤ 'ਚ ਤੀਜੇ ਫੇਸ 'ਤੇ ਇਸ ਦਾ ਟਰਾਇਲ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸੀਰਮ ਇੰਸੀਚਿਊਟ ਆਕਸਫਰਡ ਯੂਨੀਵਰਸਿਟੀ ਅਤੇ AstraZenecaਦੇ ਨਾਲ ਮਿਲ ਕੇ ਵੈਕਸੀਨ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸ਼ਰਮਸਾਰ: 10ਵੀਂ 'ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ 'ਚ ਪਰਿਵਾਰ

ਸੀਰਮ ਇੰਸੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸੁਰੇਸ਼ ਯਾਦਵ ਵੀ ਦਾਅਵਾ ਕਰ ਚੁੱਕੇ ਹਨ ਕਿ ਭਾਰਤ 'ਚ ਦਸੰਬਰ ਦੇ ਅੰਤ ਤੱਕ 20 ਤੋਂ 30 ਕਰੋੜ ਵੈਕਸੀਨ ਦੀ ਖ਼ੁਰਾਕ ਤਿਆਰ ਹੋ ਜਾਵੇਗੀ ਅਤੇ ਮਾਰਚ 2021 ਤੱਕ ਵੈਕਸੀਨ ਦਾ ਫਾਈਨਲ ਟੈਸਟ ਹੋ ਜਾਵੇਗਾ। ਇਸ ਦੇ ਇਲਾਵਾ ਭਾਰਤ ਬਾਇਟੇਕ ਇੰਟਰਨੈਸ਼ਨਲ ਲਿਮਿਟੇਡ ਅਤੇ Zydus Cadila  ਦੀ ਕੋਰੋਨਾ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ 2021 ਦੀ ਸ਼ੁਰੂਆਤ 'ਚ ਟੀਕਾ ਮਿਲ ਜਾਵੇ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੀ.ਜੀ. ਸੋਮਾਨੀ ਨੇ ਇਸ ਦੇ ਟਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਦੋਵੇਂ ਵੈਕਸੀਨ ਦਾ ਭਾਰਤ 'ਚ ਦੂਜੇ ਫੇਜ 'ਚ ਟਰਾਇਲ ਚੱਲ ਰਿਹ ਹੈ। ਉੱਥੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦਵਾਈ ਕਦੋਂ ਤੱਕ ਆਵੇਗੀ ਇਸ 'ਤੇ ਕੁੱਝ ਕਹਿਣਾ ਵੀ ਜਲਦਬਾਜ਼ੀ ਹੋਵੇਗੀ। ਜਦੋਂ ਤੱਕ ਟਰਾਇਲ 'ਤੇ ਚੱਲੀਆਂ ਦਵਾਈਆਂ ਦਾ ਰਿਜ਼ਲਟ ਸਕਰਾਤਮਕ ਨਹੀਂ ਆਉਂਦਾ ਕੁਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ: ਗੋਲੀਕਾਂਡ 'ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ


Shyna

Content Editor

Related News