ਦਿੱਲੀ ਸਰਕਾਰ ਨੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ 'ਸੁਪਰੀਮ ਕੋਰਟ' ਕੀਤਾ

12/31/2019 5:26:09 PM

ਨਵੀਂ ਦਿੱਲੀ— ਦਿੱਲੀ ਸਰਕਾਰ ਦੀ ਨਾਮਕਰਨ ਕਮੇਟੀ ਨੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਕਰਨ ਦਾ ਮੰਗਲਵਾਰ ਨੂੰ ਫੈਸਲਾ ਲਿਆ। ਇਸ ਬਾਰੇ ਐਲਾਨ ਕਰਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕਮੇਟੀ ਨੇ ਆਪਣੀ ਬੈਠਕ 'ਚ ਮੁਕਰਬਾ ਚੌਕ ਅਤੇ ਇਸ ਦੇ ਫਲਾਈਓਵਰ ਦਾ ਨਾਂ ਕਾਰਗਿਲ ਯੁੱਧ 'ਚ ਸ਼ਹੀਦ ਹੋਏ ਕੈਪਟਨ ਵਿਕਰਮ ਬਤਰਾ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। 
PunjabKesariਸਿਸੋਦੀਆ ਨੇ ਦੱਸਿਆ ਕਿ ਬਦਰਪੁਰ-ਮਹਿਰੌਲੀ ਰੋਡ ਦਾ ਨਾਂ ਬਦਲ ਕੇ ਆਚਾਰੀਆ ਸ਼੍ਰੀ ਮਹਾਪ੍ਰਗਿਆ ਮਾਰਗ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਰੇਸਕੋਰਟ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ ਲੋਕ ਕਲਿਆਣ ਮਾਰਗ ਕਰ ਦਿੱਤਾ ਗਿਆ ਸੀ।

ਦਿੱਲੀ ਦੀ ਲਾਈਫਲਾਈਨ ਕਹੀ ਜਾਣ ਵਾਲੀ ਮੈਟਰੋ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਏਗੀ। ਦਰਅਸਲ ਦਿੱਲੀ ਮੈਟਰੋ ਵਿਸਥਾਰ ਦੇ ਚੌਥੇ ਪੜਾਅ 'ਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸਭ ਤੋਂ ਉੱਚਾ ਪਲੇਟਫਾਰਮ ਬਣਾਉਣ ਦਾ ਟੀਚਾ ਰੱਖਿਆ ਹੈ। ਇਹ ਪਲੇਟਫਾਰਮ ਮੈਜੇਂਟਾ ਲਾਈਨ 'ਤੇ ਆਉਣ ਵਾਲੇ ਨਿਊ ਹੈਦਰਪੁਰ ਬਾਦਲੀ ਮੋੜ ਮੈਟਰੋ ਸਟੇਸ਼ਨ 'ਤੇ ਬਣੇਗਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੰਮ ਪੂਰਾ ਕਰਨ ਤੋਂ ਬਾਅਦ ਨਿਊ ਹੈਦਰਪੁਰ ਬਾਦਲੀ ਮੋੜ ਮੈਟਰੋ ਸਟੇਸ਼ਨ ਦੀ ਉੱਚਾਈ 23.5 ਮੀਟਰ ਹੋ ਜਾਵੇਗੀ, ਜੋ ਪਿੰਕ ਲਾਈਨ ਦੇ ਮਊਰ ਵਿਹਾਰ ਫੇਜ ਵਨ ਮੈਟਰੋ ਸਟੇਸ਼ਨ (22 ਮੀਟਰ) ਤੋਂ ਉੱਚੀ ਹੋਵੇਗੀ।


DIsha

Content Editor

Related News