ਦਿੱਲੀ ਦੇ ਮੰਤਰੀ ਨੇ ਕੇਂਦਰ ਕੋਲੋਂ ਮੰਗੇ ਪਿਆਜ਼ਾਂ ਦੇ 10 ਟਰੱਕ

Friday, Oct 18, 2019 - 01:29 PM (IST)

ਦਿੱਲੀ ਦੇ ਮੰਤਰੀ ਨੇ ਕੇਂਦਰ ਕੋਲੋਂ ਮੰਗੇ ਪਿਆਜ਼ਾਂ ਦੇ 10 ਟਰੱਕ

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਰਾਜਧਾਨੀ 'ਚ ਪਿਆਜ਼ ਦੀ ਸਪਲਾਈ ਪੂਰੀ ਮਾਤਰਾ 'ਚ ਕੀਤੀ ਜਾਵੇ ਤਾਂ ਕਿ ਲੋਕਾਂ ਦੀ ਰਸੋਈ 'ਚ ਇਸ ਦੀ ਕਮੀ ਨਾ ਹੋਵੇ। 'ਆਪ' ਸਰਕਾਰ ਨੇ ਦਾਅਵਾ ਵੀ ਕੀਤਾ ਕਿ ਨੈਸ਼ਨਲ ਖੇਤੀਬਾੜੀ ਕੋ-ਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਐੱਨ.ਏ.ਐੱਫ.ਈ.ਡੀ.) ਰਾਜਧਾਨੀ ਦੀ ਮੰਗ ਪੂਰੀ ਕਰਨ 'ਚ ਅਸਮਰੱਥ ਹੈ। ਦਿੱਲੀ ਦੇ ਫੂਡ ਅਤੇ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਵੀਰਵਾਰ ਨੂੰ ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਚਿੱਠੀ ਲਿਖੀ।

ਦਿੱਲੀ ਸਰਕਾਰ ਕਰੀਬ 250 ਮੋਬਾਇਲ ਵੈਨ ਰਾਹੀਂ ਪੂਰੀ ਰਾਜਧਾਨੀ 'ਚ ਪਿਆਜ਼ ਵੇਚ ਰਹੀ ਹੈ, ਜਿਸ ਦੀ ਕੀਮਤ 23.90 ਪ੍ਰਤੀ ਕਿਲੋਗ੍ਰਾਮ ਰੱਖੀ ਗਈ ਸੀ। ਹਾਲਾਂਕਿ ਸਥਾਨਕ ਬਾਜ਼ਾਰ 'ਚ ਪਿਆਜ਼ ਦੀ ਕੀਮਤ 60-80 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹੁਸੈਨ ਨੇ ਪਾਸਵਾਨ ਨੂੰ ਅਪੀਲ ਕੀਤੀ ਹੈ ਕਿ ਉਹ ਨਾਫੇਡ ਨੂੰ ਨਿਰਦੇਸ਼ ਦੇਣ ਕਿ ਉਹ ਰਾਜਧਾਨੀ 'ਚ ਅਗਲੇ 10 ਦਿਨਾਂ ਤੱਕ ਹਰ ਦਿਨ 10 ਟਰੱਕ ਪਿਆਜ਼ ਦੀ ਸਪਲਾਈ ਕਰਨ। 

ਉਨ੍ਹਾਂ ਨੇ ਕਿਹਾ,''ਦਿੱਲੀ ਸਰਕਾਰ ਨੇ 23.90 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਰੀ ਲਈ ਉਪਯੁਕਤ ਸਟ੍ਰਕਚਰ (ਬਣਤਰ) ਤਿਆਰ ਕੀਤਾ ਹੈ। ਹਾਲਾਂਕਿ ਨਾਫੇਡ ਦਿੱਲੀ ਸਰਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਅਸਫ਼ਲ ਰਿਹਾ ਹੈ।'' ਨਾਫੇਲ ਅਤੇ ਆਪਣੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ 'ਚ ਹੁਸੈਨ ਨੇ ਦਿੱਲੀ 'ਚ ਪਿਆਜ਼ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਰਾਜ ਲੋਕ ਸਪਲਾਈ ਨਿਗਮ ਦੇ ਅਧਿਕਾਰੀਆਂ ਅਤੇ ਨਾਫੇਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਰਾਜਧਾਨੀ ਵਾਸੀਆਂ ਲਈ ਪੂਰੀ ਮਾਤਰਾ 'ਚ ਪਿਆਜ਼ ਸਪਲਾਈ ਯਕੀਨੀ ਕਰਨ ਦੀ ਕੋਸ਼ਿਸ਼ ਤੇਜ਼ ਕਰ ਦੇਣ।


author

DIsha

Content Editor

Related News