ਸਰਕਾਰੀ ਜ਼ਮੀਨ ''ਤੇ ਲੋਕ ਖੋਲ੍ਹ ਸਕਦੇ ਹਨ ਗਊਸ਼ਾਲਾ : ਕਮਲਨਾਥ

06/15/2019 3:43:15 PM

ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੇ ਸੂਬੇ 'ਚ ਨਵੀਆਂ ਗਊਸ਼ਲਾਵਾਂ ਖੋਲ੍ਹਣ ਦੇ 'ਪ੍ਰਾਜੈਕਟ ਗਊਸ਼ਾਲਾ' 'ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਕਮਲਨਾਥ ਨੇ ਇਕ ਮਹੱਤਵਪੂਰਨ ਬੈਠਕ 'ਚ ਵੀ ਇਸ ਬਾਰੇ ਗੱਲ ਕੀਤੀ, ਜਿਸ 'ਚ ਪਸ਼ੂ ਪਾਲਣ ਮੰਤਰੀ ਲਾਖਨ ਸਿੰਘ ਯਾਦਵ ਵੀ ਮੌਜੂਦ ਰਹੇ। ਇਸ ਬੈਠਕ 'ਚ ਮੁੱਖ ਮੰਤਰੀ ਕਮਲਨਾਥ ਨੇ ਪ੍ਰਾਜੈਕਟ ਗਊਸ਼ਾਲਾ ਦੀ ਤਰੱਕੀ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਜੋ ਵੀ ਵਿਅਕਤੀ ਜਾਂ ਸੰਸਥਾ ਗਊਸ਼ਾਲਾ ਖੋਲ੍ਹਣਾ ਚਾਹੁੰਦਾ ਹੈ, ਉਸ ਨੂੰ ਸਰਕਾਰੀ ਜ਼ਮੀਨ ਵਰਤਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਨੇ ਜ਼ਿਲਾ ਪਸ਼ੂ ਕਲਿਆਣ ਕਮੇਟੀਆਂ ਦਾ ਮੁੜ ਗਠਨ ਕਰ ਕੇ ਸਾਰੇ ਬਲਾਕਾਂ 'ਚ ਪਸ਼ੂ ਕਲਿਆਣ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਬੈਠਕ 'ਚ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦੇਸ਼ 'ਚ 955 ਗਊਸ਼ਾਲਾਵਾਂ ਦਾ ਕੰਮ ਸ਼ੁਰੂ ਹੋ ਚੁਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਮੱਧ ਪ੍ਰਦੇਸ਼ 'ਚ 614 ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ 'ਚੋਂ ਕਰੀਬ ਇਕ ਲੱਖ 60 ਹਜ਼ਾਰ ਗਾਂਵਾਂ ਨੂੰ ਰੱਖਿਆ ਗਿਆ ਹੈ।

ਇਸ ਬੈਠਕ ਦੌਰਾਨ ਕਮਲਨਾਥ ਨੇ ਕਿਹਾ,''ਜੋ ਵੀ ਸੰਸਥਾਵਾਂ ਇਛੁੱਕ ਹਨ, ਉਨ੍ਹਾਂ ਨੂੰ ਸਰਕਾਰੀ ਜ਼ਮੀਨ 'ਤੇ ਗਊਸ਼ਾਲਾ ਖੋਲ੍ਹਣ ਲਈ ਜ਼ਮੀਨ ਵਰਤਣ ਦਿੱਤੀ ਜਾਵੇ ਅਤੇ ਪ੍ਰਾਜੈਕਟ ਗਊਸ਼ਾਲਾ ਦਾ ਵਿਦੇਸ਼ਾਂ 'ਚ ਐੱਨ.ਆਰ.ਆਈ. ਦਰਮਿਆਨ ਵੀ ਪ੍ਰਚਾਰ ਕੀਤਾ ਜਾਵੇ। ਪ੍ਰਾਜੈਕਟ ਗਊਸ਼ਾਲਾ ਨੂੰ ਲੈ ਕੇ ਕਮਲਨਾਥ ਕਿੰਨੇ ਗੰਭੀਰ ਹਨ, ਇਸ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਬੈਠਕ 'ਚ ਕਿਹਾ ਕਿ ਗਾਂ ਪਾਲਣ ਲਈ ਜੋ ਵੀ ਇਛੁੱਕ ਹਨ, ਉਹ ਉਨ੍ਹਾਂ ਨੂੰ ਸਿੱਧੇ ਮਿਲ ਸਕਦੇ ਹਨ। ਉਨ੍ਹਾਂ ਨੇ ਬੈਠਕ ਦੌਰਾਨ ਹੀ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਅਜਿਹੇ ਇਛੁੱਕ ਲੋਕਾਂ ਨੂੰ ਚਿੰਨ੍ਹਿਤ ਕਰ ਕੇ ਉਨ੍ਹਾਂ ਨਾਲ ਮਿਲਾਇਆ ਜਾਵੇ। ਇਸ ਦੌਰਾਨ ਬੈਠਕ 'ਚ ਦੱਸਿਆ ਕਿ ਪਸ਼ੂ ਚਾਰੇ ਲਈ ਗਰਾਂਟ ਰਕਮ 20 ਰੁਪਏ ਪ੍ਰਤੀਦਿਨ ਕਰ ਦਿੱਤੀ ਗਈ ਹੈ। ਇਸ ਲਈ ਜਲਦ ਹੀ ਬਜਟ ਪ੍ਰਬੰਧ ਵੀ ਕਰ ਦਿੱਤਾ ਜਾਵੇਗਾ। ਸਰਕਾਰ ਦੇ ਪਸ਼ੂ ਪਾਲਣ ਵਿਭਾਗ ਅਨੁਸਾਰ 'ਪ੍ਰਾਜੈਕਟ ਗਊਸ਼ਾਲਾ' ਨਾਲ ਸ਼ਹਿਰਾਂ ਅਤੇ ਪਿੰਡਾਂ 'ਚ ਅਵਾਰਾ ਪਸ਼ੂਆਂ ਨੂੰ ਰਹਿਣ ਦੀ ਜਗ੍ਹਾ ਤਾਂ ਮਿਲੇਗੀ ਹੀ, ਨਾਲ ਹੀ ਇਸ ਨਾਲ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਅਤੇ ਖੇਤਾਂ 'ਚ ਫਸਲ ਦੇ ਨੁਕਸਾਨ ਨੂੰ ਰੋਕਣ 'ਚ ਵੀ ਮਦਦ ਮਿਲੇਗੀ।


DIsha

Content Editor

Related News