ਕਿਸਾਨਾਂ ਨਾਲ ''ਦੁਸ਼ਮਣਾਂ ਵਰਗਾ ਰਵੱਈਆ'' ਕਰ ਰਹੀ ਹੈ ਸਰਕਾਰ : ਮਲਿਕਾਰਜੁਨ ਖੜਗੇ

03/04/2024 11:30:35 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਆਪਣਾ ਅਧਿਕਾਰ ਮੰਗ ਰਹੇ ਕਿਸਾਨਾਂ ਨਾਲ 'ਦੁਸ਼ਮਣਾਂ ਵਰਗਾ ਰਵੱਈਆ' ਕਰ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਣ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦੀ ਸਰਕਾਰ ਦੀ 'ਗਾਰੰਟੀ ਫਰਜ਼ੀ' ਸਾਬਿਤ ਹੋਈ ਹੈ। ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ,''ਆਪਣੇ ਚੁਨਿੰਦਾ ਪੂੰਜੀਪਤੀ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣ ਲਈ, ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਲਗਾਤਾਰ ਬਲੀ ਦਿੱਤੀ ਹੈ। ਜਦੋਂ ਦੇਸ਼ ਦਾ ਅੰਨਦਾਤਾ ਕਿਸਾਨ ਬੰਪਰ ਫ਼ਸਲ ਪੈਦਾ ਕਰ ਕੇ ਨਿਰਯਾਤ ਕਰਨਾ ਚਾਹੁੰਦਾ ਹੈ, ਉਦੋਂ ਮੋਦੀ ਸਰਕਾਰ ਕਣਕ, ਚੌਲ, ਖੰਡ, ਪਿਆਜ਼, ਦਾਲ ਆਦਿ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੰਦੀ ਹੈ।''

PunjabKesari

ਉਨ੍ਹਾਂ ਦਾਅਵਾ ਕੀਤਾ ਕਿ ਆਪਣੇ ਪੂਰੇ ਕਾਰਜਕਾਲ 'ਚ ਭਾਜਪਾ ਨੇ ਅਜਿਹਾ ਹੀ ਕੀਤਾ ਹੈ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਕਾਂਗਰਸ-ਯੂ.ਪੀ.ਏ. (ਸੰਯੁਕਤ ਪ੍ਰਗਤੀਸ਼ੀਲ ਗਠਜੋੜ) ਦੌਰਾਨ ਜੋ ਖੇਤੀ ਨਿਰਯਾਤ 153 ਫ਼ੀਸਦੀ ਵਧਿਆ ਸੀ, ਉਹ ਭਾਜਪਾ ਦੇ ਰਾਜ 'ਚ ਸਿਰਫ਼ 64 ਫ਼ੀਸਦੀ ਹੀ ਵਧਿਆ। ਉਨ੍ਹਾਂ ਕਿਹਾ,''ਮੋਦੀ ਸਰਕਾਰ ਦੀ ਐੱਮ.ਐੱਸ.ਪੀ. ਅਤੇ 'ਦੁੱਗਣੀ ਆਮਦਨ' ਦੀ ਗਾਰੰਟੀ ਤਾਂ ਫਰਜ਼ੀ ਨਿਕਲੀ ਹੀ, ਕਿਸਾਨ ਵਿਰੋਧੀ ਭਾਜਪਾ ਨੇ ਸਾਡੇ 62 ਕਰੋੜ ਕਿਸਾਨਾਂ ਦੀ ਕਮਰ ਤੋੜਨ 'ਚ ਵੀ ਕੋਈ ਕਸਰ ਨਹੀਂ ਛੱਡੀ।'' ਖੜਗੇ ਨੇ ਦੋਸ਼ ਲਗਾਇਆ ਕਿ ਹੁਣ ਜਦੋਂ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਤਾਂ ਮੋਦੀ ਸਰਕਾਰ ਉਨ੍ਹਾਂ ਨਾਲ ਦੁਸ਼ਮਣਾਂ ਵਰਗਾ ਰਵੱਈਆ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News